ਪੰਜਾਬ ‘ਚ ਲੰਘੇ ਦਿਨ ਆਏ ਕੋਰੋਨਾ ਦੇ 441 ਮਾਮਲੇ, ਇੱਕ ਸੌ ਵਿਅਕਤੀ ਹੋਏ ਠੀਕ

ਪੰਜਾਬ ਵਿਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ‘ਚ ਕੱਲ੍ਹ ਕੋਰੋਨਾ ਦੇ 441 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 11739 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 7741 ਮਰੀਜ਼ ਠੀਕ ਹੋ ਚੁੱਕੇ, ਬਾਕੀ 3721 ਮਰੀਜ ਇਲਾਜ਼ ਅਧੀਨ ਹਨ। ਪੀੜਤ 70 ਮਰੀਜ਼ ਆਕਸੀਜਨ ਅਤੇ 13 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਬੀਤੇ ਦਿਨ ਲੁਧਿਆਣਾ ’ਚ 89, ਜਲੰਧਰ ’ਚ 63, ਪਟਿਆਲਾ ’ਚ 53, ਬਠਿੰਡਾ ’ਚ 42, ਮੁਹਾਲੀ ’ਚ 30, ਅੰਮ੍ਰਿਤਸਰ ’ਚ 22, ਸੰਗਰੂਰ ’ਚ 20, ਫਿਰੋਜ਼ਪੁਰ ’ਚ 17, ਫਤਿਹਗੜ੍ਹ ਸਾਹਿਬ, ਪਠਾਨਕੋਟ, ਮੁਕਤਸਰ ਅਤੇ ਫਰੀਦਕੋਟ ’ਚ 13-13, ਹੁਸ਼ਿਆਰਪੁਰ ’ਚ 9, ਫਾਜ਼ਿਲਕਾ ’ਚ 8, ਤਰਨਤਾਰਨ ’ਚ 7, ਮਾਨਸਾ, ਕਪੂਰਥਲਾ ਅਤੇ ਨਵਾਂਸ਼ਹਿਰ ’ਚ 4-4, ਮੋਗਾ ’ਚ 3 ਤੇ ਬਰਨਾਲਾ ’ਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਹੁਣ ਤੱਕ 7741 ਵਿਅਕਤੀ ਸਿਹਤਯਾਬ ਹੋਏ ਹਨ ਅਤੇ 100 ਵਿਅਕਤੀਆਂ ਨੂੰ ਕੱਲ੍ਹ ਛੁੱਟੀ ਦਿੱਤੀ ਗਈ ਹੈ।

ਭਾਰਤ ‘ਚ ਹੁਣ ਤੱਕ 12 ਲੱਖ, 57 ਹਜ਼ਾਰ, 528 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 7 ਲੱਖ, 96 ਹਜ਼ਾਰ, 206 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਇਸ ਬਿਮਾਰੀ ਨਾਲ 30058 ਲੋਕਾਂ ਦੀ ਜਾਨ ਜਾ ਚੁੱਕੀ ਹੈ।

  • 58
  •  
  •  
  •  
  •