ਕੇਰਲਾ ਤੇ ਕਰਨਾਟਕ ‘ਚ ਵੱਡੇ ਪੱਧਰ ‘ਤੇ ਆਈਐੱਸਆਈਐੱਸ ਦੇ ਅੱਤਵਾਦੀ- ਯੂ.ਐਨ

ਅਤਿਵਾਦ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਕੇਰਲਾ ਅਤੇ ਕਰਨਾਟਕ ਵਿਚ ਆਈਐੱਸਆਈਐੱਸ ਦੇ ਅਤਿਵਾਦੀ ਕਾਫੀ ਗਿਣਤੀ ਵਿੱਚ ਹੋ ਸਕਦੇ ਹਨ। ਇਸ ਗੱਲ ਵੱਲ ਵੀ ਧਿਆਨ ਦਿੱਤਾ ਗਿਆ ਹੈ ਕਿ ਅਲ-ਕਾਇਦਾ ਭਾਰਤੀ ਉਪ ਮਹਾਂਦੀਪ ਵਿਚ ਹਮਲੇ ਕਰ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸੰਗਠਨ ਦੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅਤਿਵਾਦੀ ਹਨ। ਆਈਐੱਸਆਈਐੱਸ, ਅਲ ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ 26 ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਪ-ਮਹਾਦੀਪ ਵਿੱਚ ਅਲ-ਕਾਇਦਾ ਇਸ ਖਿੱਤੇ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਹੈ।

ਪਿਛਲੇ ਸਾਲ ਮਈ ਵਿਚ ਆਈਐਸਆਈਐਸ, ਆਈਐਸਆਈਐਲ ਅਤੇ ਦਾਇਸ਼ ਦੇ ਤੌਰ ਉੱਤੇ ਵੀ ਮੰਨਿਆ ਜਾਂਦੇ ਸੰਗਠਨਾਂ ਨੇ ਭਾਰਤ ਵਿਚ ਨਵਾਂ ਪ੍ਰਾਂਤ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ। ਅਮਾਕ ਨਾਮੀ ਨਿਊਜ ਏਜੰਸੀ ਦੇ ਜ਼ਰੀਏ ਦੱਸਿਆ ਗਿਆ ਕਿ ਨਵੀਂ ਸ਼ਾਖਾ ਦਾ ਅਰਬੀ ਨਾਮ ‘’ਵਿਲਾਇਹ ਆਫ ਹਿੰਦ’’(ਭਾਰਤ ਪ੍ਰਾਂਤ) ਹੈ। ਇਸ ਦਾਅਵੇ ਨੂੰ ਜੰਮੂ ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਰੱਦ ਕਰ ਦਿੱਤਾ ਸੀ।

  • 61
  •  
  •  
  •  
  •