ਕੋਰੋਨਾ: ਪੰਜਾਬ ‘ਚ ਲੰਘੇ ਦਿਨ ਆਏ 482 ਨਵੇਂ ਮਾਮਲੇ, 355 ਵਿਅਕਤੀ ਹੋਏ ਸਿਹਤਯਾਬ

ਲੰਘੇ ਦਿਨ ਪੰਜਾਬ ‘ਚ 482 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 12216 ਲੋਕ ਪੀੜ੍ਹਤ ਪਾਏ ਗਏ ਹਨ, ਜਿੰਨਾ ਵਿੱਚੋਂ 8096 ਮਰੀਜ਼ ਠੀਕ ਹੋ ਚੁੱਕੇ, ਬਾਕੀ 3838 ਮਰੀਜ ਇਲਾਜ਼ ਅਧੀਨ ਹਨ। ਪੀੜਤ 83 ਮਰੀਜ਼ ਆਕਸੀਜਨ ਅਤੇ 17 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਬੀਤੇ ਦਿਨ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 76, ਹੁਸ਼ਿਆਰਪੁਰ ਤੋਂ 70 ਤੇ ਪਟਿਆਲਾ ਤੋਂ 70 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 282 ਮਰੀਜ਼ ਦਮ ਤੋੜ ਚੁੱਕੇ ਹਨ। ਕੱਲ੍ਹ 5 ਮੌਤਾਂ ‘ਚ 1 ਸੰਗਰੂਰ, 1 ਪਟਿਆਲਾ, 1 ਹੁਸ਼ਿਆਰਪੁਰ, 1 ਪਠਾਨਕੋਟ ਅਤੇ 1 ਲੁਧਿਆਣਾ ਤੋਂ ਰਿਪੋਰਟ ਹੋਈਆਂ ਹਨ।

ਸਿਹਤ ਵਿਭਾਗ ਮੁਤਾਬਕ ਹੁਣ ਤੱਕ 5 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਤੇ ਇਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਸ ਦੌਰਾਨ ਸੂਬੇ ’ਚ 8,096 ਵਿਅਕਤੀਆਂ ਨੇ ਕਰੋਨਾ ’ਤੇ ਫਤਿਹ ਪਾ ਲਈ ਹੈ ਅਤੇ ਕੱਲ੍ਹ ਵੀ 355 ਵਿਅਕਤੀ ਸਿਹਤਯਾਬ ਹੋਏ ਹਨ।

  • 70
  •  
  •  
  •  
  •