ਕੋਰੋਨਾ: ਭਾਰਤ ਵਿਚ ਅੰਕੜਾ ਹੋਇਆ 14 ਲੱਖ ਤੋਂ ਪਾਰ, 24 ਘੰਟਿਆਂ ਅੰਦਰ ਅਮਰੀਕਾ ਤੇ ਬ੍ਰਾਜ਼ੀਲ ਨਾਲੋਂ ਵੱਧ ਮੌਤਾਂ

ਅੱਜ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਕੋਰੋਨਾ ਦਾ ਅੰਕੜਾ ਹੁਣ 14 ਲੱਖ ਪਾਰ ਕਰ ਗਿਆ ਹੈ, ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦਾ ਕੁੱਲ ਅੰਕੜਾ 14,35,453 ਪਹੁੰਚ ਗਿਆ ਹੈ, ਜਦਕਿ ਪਿਛਲੇ 24 ਘੰਟੇ ਦੇ ਅੰਦਰ ਮੁੜ ਤੋਂ ਭਾਰਤ ਵਿੱਚ ਪੋਜ਼ੀਟਿਵ ਕੇਸਾਂ ਦਾ ਨਵਾਂ ਰਿਕਾਰਡ ਬਣਿਆ ਹੈ ਜੋ ਲਗਾਤਾਰ ਚਿੰਤਾ ਵਿੱਚ ਪਾ ਰਿਹਾ ਹੈ। ਪਿਛਲੇ 24 ਘੰਟੇ ਅੰਦਰ ਪੂਰੇ ਭਾਰਤ ਵਿੱਚ 49,931 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ।

ਉੱਥੇ ਹੀ ਪਿਛਲੇ 24 ਘੰਟਿਆਂ ਅੰਦਰ 708 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਦੀ ਗਿਣਤੀ ਇੱਕ ਦਿਨ ਅੰਦਰ ਅਮਰੀਕਾ ਤੇ ਬ੍ਰਾਜ਼ੀਲ ਤੋਂ ਜ਼ਿਆਦਾ ਹੈ। ਅਮਰੀਕਾ ਅਤੇ ਬ੍ਰਾਜ਼ੀਲ ‘ਚ ਪਿਛਲੇ 24 ਘੰਟਿਆਂ ‘ਚ ਕ੍ਰਮਵਾਰ 445 ਅਤੇ 556 ਮੌਤਾਂ ਹੋਈਆਂ ਹਨ।

ਦੇਸ਼ ਵਿੱਚ ਹੁਣ ਤੱਕ 14,35,453 ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ, ਜਿੰਨਾ ਵਿੱਚੋਂ 9,17,568 ਲੋਕ ਪੂਰੀ ਤਰ੍ਹਾਂ ਨਾਲ ਠੀਕ ਹੋਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ, ਜਦਕਿ 4,85,114 ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ,ਭਾਰਤ ਵਿੱਚ ਕੇਸ ਵਧੇ ਨੇ ਤਾਂ ਪਿਛਲੇ ਕੁੱਝ ਦਿਨਾਂ ਵਿੱਚ ਰਿਕਵਰੀ ਰੇਟ ਵਿੱਚ ਵੀ ਸੁਧਾਰ ਵੇਖਣ ਨੂੰ ਮਿਲਿਆ ਹੈ,ਦੇਸ਼ ਵਿੱਚ ਰਿਕਵਰੀ ਰੇਟ 64 ਫ਼ੀਸਦੀ ਦੇ ਕਰੀਬ ਪਹੁੰਚ ਗਿਆ ਹੈ।

  •  
  •  
  •  
  •  
  •