ਪਾਕਿਸਤਾਨ ‘ਚ ਦੂਜੀ ਵਾਰ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਪਾਕਿਸਤਾਨ ਵਿਚ ਵੀਰਵਾਰ ਨੂੰ ਦੂਜੀ ਵਾਰ ਅਮਰ ਸ਼ਹੀਦ ਊਧਮ ਸਿੰਘ ਦਾ 80ਵਾਂ ਸ਼ਹੀਦੀ ਦਿਨ ਮਨਾਇਆ ਗਿਆ। ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਹਾਲ ‘ਚ ਵੀਰਵਾਰ ਦੁਪਹਿਰ ਦੇ ਸਮੇਂ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਆਯੋਜਿਤ 80ਵੇਂ ਸ਼ਹੀਦੀ ਦਿਨ ਸਮਾਗਮ ਦੀ ਪ੍ਰਧਾਨਗੀ ਪਾਕਿਸਤਾਨ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਐਡਵੋਕੇਟ ਅਬਦੁਲ ਰਾਸ਼ਿਦ ਕੁਰੈਸ਼ੀ ਨੇ ਕੀਤੀ। ਸ਼ਰਧਾਂਜਲੀ ਸਮਾਰੋਹ ਦੇ ਬਾਅਦ ਕੈਂਡਲ ਮਾਰਚ ਕੱਢ ਕੇ ਸ਼ਹੀਦ ਉਧਮ ਸਿੰਘ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਾਸ਼ਿਦ ਕੁਰੈਸ਼ੀ ਨੇ ਅਮਰ ਸ਼ਹੀਦ ਊਧਮ ਸਿੰਘ ਦੀ ਤਸਵੀਰ ‘ਤੇ ਫੁੱਲ ਭੇਟ ਕਰਕੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਦੇਸ਼ ਕੌਮ ਦਾ ਸਿਰ ਉੱਚਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਹੀ ਤਰ੍ਹਾਂ ਸ਼ਹੀਦ ਊਧਮ ਸਿੰਘ ਦਾ ਆਜ਼ਾਦੀ ਅੰਦੋਲਨ ਵਿਚ ਬਹੁਤ ਯੋਗਦਾਨ ਹੈ। ਅਤੇ ਜਿਸ ਆਜ਼ਾਦੀ ਦਾ ਆਨੰਦ ਅਸੀਂ ਮਾਣ ਰਹੇ ਹਾਂ, ਇਹ ਉਹਨਾਂ ਦੀ ਹੀ ਦੇਣ ਹੈ।

ਇਸ ਮੌਕੇ ਰਜਾ ਜੁਲਕਰੈਨ, ਸਈਅਦ ਮੰਜੂਰ ਅਲੀ, ਸਈਅਦ ਅਲਮਸ ਹੈਦਰ, ਮੁਹੰਮਦ ਬਸ਼ੀਰ, ਜਲੀਲ ਅਹਿਮਦ ਖਾਨ, ਮੁਹੰਮਦ ਇਕਬਾਲ ਮੁਗਲ, ਅਸ਼ਰਫ ਚੀਮਾ, ਕਮਰ ਅੰਜੁਮ ਇਨਕਲਾਬੀ, ਜਲੀਲ ਅਹਿਮਦ ਸਮੇਤ ਭਾਰੀ ਗਿਣਤੀ ਵਿਚ ਵਕੀਲ ਅਤੇ ਲਾਹੌਰ ਦੇ ਪਤਵੰਤੇ ਲੋਕਾਂ ਨੇ ਹਾਜ਼ਰ ਹੋ ਕੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

  • 12.2K
  •  
  •  
  •  
  •