ਪੰਜਾਬ ‘ਚ 45 ਦਿਨਾਂ ਅੰਦਰ 253 ਲੋਕਾਂ ਨੇ ਕੀਤੀ ਖ਼ੁਦਕਸ਼ੀ

ਪੰਜਾਬ ਵਿਚ ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਜਿੱਥੇ ਲੋਕਾਂ ਦਾ ਕੰਮਕਾਜ ਠੱਪ ਹੋਇਆ ਸੀ, ਉਥੇ ਹੀ ਖ਼ੁਦਕੁਸ਼ੀ ਦੇ ਮਾਮਲੇ ਵੀ ਵਧੇ। ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਘੱਟ ਨਹੀਂ ਹੋਈਆਂ। ਪੰਜਾਬ ਅੰਦਰ 45 ਦਿਨਾਂ ‘ਚ ਭਾਵ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਕੋਰੋਨਾ ਨਾਲ 179 ਲੋਕਾਂ ਦੀ ਮੌਤ ਹੋਈ ਜਦਕਿ ਆਰਥਿਕ ਤੰਗੀ ਅਤੇ ਘਰੇਲੂ ਕਲੇਸ਼ ਕਾਰਨ 253 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ। ਇਨ੍ਹਾਂ ‘ਚ 193 ਪੁਰਸ਼ ਅਤੇ 60 ਔਰਤਾਂ ਸ਼ਾਮਲ ਸਨ।

ਇਸ ਵੀ ਦੁਖਦਾਈ ਗੱਲ ਇਹ ਹੈ ਕਿ ਸੂਬੇ ‘ਚ 45 ਦਿਨਾਂ ਤੋਂ ਔਸਤਨ ਹਰ ਦਿਨ 6 ਲੋਕ ਖ਼ੁਦਕੁਸ਼ੀ ਆਪਣਾ ਜੀਵਨ ਸਮਾਪਤ ਕਰ ਰਹੇ ਹਨ। ਇਹਨਾਂ ਆਤਮ-ਹੱਤਿਆਵਾਂ ਲਈ ਤਕਰੀਬਨ 70 ਫੀਸਦੀ ਲੋਕਾਂ ਨੇ ਫਾਹਾ ਲਾਇਆ ਅਤੇ 25 ਫੀਸਦੀ ਲੋਕਾਂ ਨੇ ਜ਼ਹਿਰ ਖਾਧਾ। ਬਾਕੀ 5 ਫੀਸਦੀ ਲੋਕਾਂ ਨੇ ਪਾਣੀ ‘ਚ ਛਾਲ ਮਾਰ ਕੇ, ਇਮਾਰਤ ਤੋਂ ਛਾਲ ਮਾਰ ਜਾਂ ਖੁਦ ਨੂੰ ਗੋਲੀ ਮਾਰ ਕੇ ਖ਼ਦਕੁਸ਼ੀ ਕੀਤੀ ਹੈ।

ਖ਼ੁਦਕੁਸ਼ੀ ਕਰਨ ਵਾਲਿਆਂ ‘ਚ 17 ਤੋਂ ਲੈ ਕੇ 30 ਸਾਲਾ ਵਿਅਕਤੀ 70 ਫੀਸਦੀ ਸ਼ਾਮਲ ਹਨ ਜਦਕਿ 35 ਤੋਂ ਲੈ ਕੇ 50 ਸਾਲ ਦੇ 25 ਫੀਸਦੀ ਲੋਕ ਸ਼ਾਮਲ ਹਨ। 5 ਫੀਸਦੀ ਸੀਨੀਅਰ ਸਿਟੀਜ਼ਨ ਵੀ ਸ਼ਾਮਲ ਹਨ। 70 ਫੀਸਦੀ ਯਾਨੀ 177 ਲੋਕਾਂ ਨੇ ਆਰਥਿਕ ਤੰਗੀ ਅਤੇ ਬੀਮਾਰੀ ਦੇ ਕਾਰਨ ਆਪਣੀ ਜੀਵਨਲੀਲਾ ਖ਼ਤਮ ਕੀਤੀ। ਲੁਧਿਆਣਾ ‘ਚ 45 ਦਿਨਾਂ ਦੇ ਅੰਦਰ ਸਭ ਤੋਂ ਵੱਧ 69 ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਦੂਜੇ ਨੰਬਰ ‘ਤੇ ਜਲੰਧਰ ਅਤੇ ਤੀਜੇ ਨੰਬਰ ‘ਤੇ ਬਠਿੰਡਾ ਸ਼ਾਮਲ ਹਨ।

  • 126
  •  
  •  
  •  
  •