UAPA ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅਕਾਲੀ-ਕਾਂਗਰਸੀ ਜ਼ਿੰਮੇਵਾਰ: ਜੀ.ਕੇ

ਨਵੀਂ ਦਿੱਲੀ:(ਮਨਪ੍ਰੀਤ ਸਿੰਘ ਖਾਲਸਾ):- ਗੈਰ-ਕਾਨੂੰਨੀ ਗਤੀਵਿਧੀ ਰੋਕੂ ਅਧਿਨਿਯਮ (ਯੂਏਪੀਏ) ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਚੱਲ ਰਹੀ ਤਕਰਾਰ ਵਿੱਚ ਹੁਣ ‘ਜਾਗੋ’ ਪਾਰਟੀ ਵੀ ਕੁੱਦ ਗਈ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੋਨਾਂ ਆਗੂਆਂ ਨੂੰ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੇ ਵੱਲ ਲੈ ਜਾਣ ਦਾ ਦੋਸ਼ੀ ਦੱਸਿਆ ਹੈ। ਜੀਕੇ ਨੇ ਕਿਹਾ ਕਿ ਯੂਏਪੀਏ ਦੀ ਦੁਰਵਰਤੋਂ ਦਾ ਕੈਪਟਨ ਉੱਤੇ ਦੋਸ਼ ਲਾਕੇ ਸੁਖਬੀਰ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦੇ। ਜੋ ਕੰਮ ਅੱਜ ਕੈਪਟਨ ਸਰਕਾਰ ਕਰ ਰਹੀ ਹੈ, ਉਹ ਦੀ ਨੀਂਹ ਸੁਖਬੀਰ ਨੇ ਸੂਬੇ ਦਾ ਗ੍ਰਹਿ ਮੰਤਰੀ ਰਹਿੰਦੇ ਆਪ ਪਾਈ ਸੀ। ਅਕਾਲੀ ਸਰਕਾਰ ਦੇ ਸਮੇਂ ਯੂਏਪੀਏ ਦੇ ਤਹਿਤ 60 ਕੇਸ ਦਰਜ ਹੋਏ ਸਨ ਅਤੇ 225 ਲੋਕ ਗਿਰਫਤਾਰ ਹੋਏ ਸਨ, ਜਿਸ ਵਿਚੋਂ 120 ਲੋਕ ਬਾਅਦ ਵਿੱਚ ਬਰੀ ਹੋ ਗਏ ਸਨ। ਜਿਸ ਦੇ ਨਾਲ ਸਾਫ਼ ਪਤਾ ਚੱਲਦਾ ਹੈ ਕਿ ਸੁਖਬੀਰ ਦੀ ਪੁਲਿਸ ਨੇ ਨਿਰਦੋਸ਼ਾਂ ਉੱਤੇ ਯੂਏਪੀਏ ਲਗਾ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਸੀ। ਹੁਣ ਇਹੀ ਕੰਮ ਕੈਪਟਨ ਦੀ ਸਰਕਾਰ ਕਰ ਰਹੀ ਹੈ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਉਨ੍ਹਾਂ ਉੱਤੇ ਆਪ ਇੱਕ ਸਮਾਂ ਰਾਸੁਕਾ ਲਗਾ ਸੀ, ਇਸ ਲਈ ਅਜਿਹੇ ਕਾਨੂੰਨ ਦੇ ਬਾਰੇ ਉਹ ਬਿਹਤਰ ਜਾਣਦੇ ਹਨ। ਜੀਕੇ ਨੇ ਸੁਖਬੀਰ ਤੋਂ ਪੁੱਛਿਆ ਕੀ ਰਾਜ ਜਾਉਣ ਦੇ ਬਾਅਦ ਅੱਜ ਯੂਏਪੀਏ ਗ਼ਲਤ ਕਿਵੇਂ ਹੋ ਗਿਆ, ਕਲ ਤੱਕ ਤਾਂ ਇਸ ਕਾਨੂੰਨ ਨਾਲ ਤੁਸੀਂ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਕਾਰਜ ਕਰਦੇ ਸੀ ? ਜੀਕੇ ਨੇ ਸਿੱਖ ਨੌਜਵਾਨਾਂ ਉੱਤੇ ਗ਼ਲਤ ਤਰੀਕੇ ਨਾਲ ਯੂਏਪੀਏ ਲਗਾਏ ਜਾਣ ਦੀ ਪੰਜਾਬ ਤੋਂ ਆ ਰਹੀ ਆਵਾਜ਼ਾਂ ਉੱਤੇ ਕੈਪਟਨ ਸਰਕਾਰ ਨੂੰ ਕੇਸਾਂ ਦੇ ਜਵਾਬ ਬਿੰਦੂ ਵਾਰ ਦੇਣ ਦੀ ਅਪੀਲ ਕੀਤੀ।

ਜੀਕੇ ਨੇ ਦੱਸਿਆ ਕਿ ਦੇਸ਼ ਭਰ ਵਿੱਚ 2015 ਵਿੱਚ 1209 ਲੋਕਾਂ ਦੇ ਖਿਲਾਫ ਯੂਏਪੀਏ ਦੇ ਮਾਮਲੇ ਪੈਂਡਿੰਗ ਸਨ ਅਤੇ ਸੁਣਵਾਈ ਸਿਰਫ਼ 76 ਲੋਕਾਂ ਦੇ ਮਾਮਲਿਆਂ ਵਿੱਚ ਪੂਰੀ ਹੋਈ ਸੀ। ਇਸ 76 ਵਿੱਚੋਂ ਸਿਰਫ਼ 11 ਦੋਸ਼ੀ ਪਾਏ ਗਏ ਅਤੇ 65 ਬਰੀ ਕਰ ਦਿੱਤੇ ਗਏ ਸਨ। ਇਹਨਾਂ ਅੰਕੜਿਆਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਇਸ ਕਾਨੂੰਨ ਦੇ ਇਸਤੇਮਾਲ ਦੇ ਸਮੇਂ ਸਬੂਤਾਂ ਅਤੇ ਤੱਥਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜੀਕੇ ਨੇ ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਭਾਰਤੀ ਜੱਗੀ ਜੌਹਲ ਦਾ ਵੀ ਹਵਾਲਾ ਦਿੱਤਾ, ਜਿਸ ਨੂੰ ਜੇਲ੍ਹ ਵਿੱਚ ਬੰਦ ਹੋਏ 1000 ਦਿਨ ਹੋ ਗਏ ਹਨ, ਪਰ ਪੁਲਿਸ ਹੁਣ ਤੱਕ ਉਸ ਦੇ ਖ਼ਿਲਾਫ਼ ਸਬੂਤ ਪੇਸ਼ ਨਹੀਂ ਕਰ ਪਾਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਨਾ ਕਰਨ ਦੇ ਬਾਵਜੂਦ ਉਸ ਨੂੰ ਦਿੱਲੀ ਲਿਆਂਦਾ ਗਿਆ ਹੈਂ।

  • 91
  •  
  •  
  •  
  •