ਕੋਰੋਨਾ: ਭਾਰਤ ‘ਚ ਪਿਛਲੇ 24 ਘੰਟਿਆਂ ਅੰਦਰ ਰਿਕਾਰਡ 57,118 ਮਾਮਲਿਆਂ ਦਾ ਹੋਇਆ ਇਜਾਫ਼ਾ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਿਸ ਕਾਰਨ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਦੇਸ਼ ‘ਚ ਕੋਰੋਨਾ ਵਾਇਰਸ ਦੇ ਕੇਸ 17 ਲੱਖ ਦੇ ਕਰੀਬ ਪਹੁੰਚ ਵਾਲੇ ਹਨ। ਪਿਛਲੇ 24 ਘੰਟਿਆਂ ਅੰਦਰ 57,118 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 16,95,988 ਹੋ ਗਈ ਹੈ।

ਦੇਸ਼ ਵਿੱਚ ਕੋਰੋਨਾ ਨਾਲ ਹੁਣ ਤੱਕ 36,511 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਿਛਲੇ 24 ਘੰਟੇ ਦੇ ਅੰਦਰ 764 ਮੌਤਾਂ ਹੋਇਆ, ਹਾਲਾਂਕਿ ਰਿਕਵਰੀ ਰੇਟ 64.52 ਫ਼ੀਸਦੀ ਹੋ ਗਿਆ ਹੈ। ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਦੀ ਰੇਟ 10.89 ਫ਼ੀਸਦੀ ਹੈ, ਵੀਰਵਾਰ ਨੂੰ ਪੋਜ਼ੀਟਿਵ ਰੇਟ ਵਿੱਚ ਤਕਰੀਬਨ 2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ

ਕੋਰੋਨਾ ਦੀ ਵਧਦੀ ਰਫ਼ਤਾਰ ਦਾ ਅਸਰ ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਓੜੀਸ਼ਾ ਅਤੇ ਕੇਰਲ ‘ਤੇ ਦਿਖਾਈ ਦੇਣ ਲੱਗਾ ਹੈ। ਇਨ੍ਹਾਂ ਸੂਬਿਆਂ ‘ਚ 10 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿਚ ਕੋਰੋਨਾ 9.3 ਫੀਸਦੀ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਜਦਕਿ ਬਿਹਾਰ ‘ਚ ਅੰਕੜਾ 6.1 ਫੀਸਦੀ ਹੈ। ਇਸ ਤੋਂ ਇਲਾਵਾ ਕਰਨਾਟਕ, ਓੜੀਸ਼ਾ ਅਤੇ ਕੇਰਲ ਵਿਚ ਵੀ ਨਵੇਂ ਮਾਮਲੇ 5 ਫੀਸਦੀ ਰਫ਼ਤਾਰ ਨਾਲ ਵੱਧ ਰਹੇ ਹਨ।

  • 51
  •  
  •  
  •  
  •