ਪੁਲਿਸ ਦੇ ਸਾਹਮਣੇ, ਗਊ ਮਾਸ ਦੇ ਸ਼ੱਕ ‘ਚ ਬਦਮਾਸ਼ਾਂ ਨੇ ਨੌਜਵਾਨ ਨੂੰ ਹਥੌੜੇ ਨਾਲ ਕੁੱਟਿਆ

ਹਰਿਆਣਾ ਦੇ ਗੁਰੂਗ੍ਰਾਮ ‘ਚ ਸ਼ੁੱਕਰਵਾਰ ਨੂੰ ਮੀਟ (ਮਾਸ) ਨਾਲ ਭਰੀ ਇਕ ਗੱਡੀ ਨੂੰ ਕੁਝ ਬਦਮਾਸ਼ਾਂ ਨੇ ਫੜ ਲਈ। ਇਸ ਤੋਂ ਬਾਅਦ ਡਰਾਈਵਰ ਨੂੰ ਹੇਠਾਂ ਉਤਾਰ ਕੇ ਹਥੌੜੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਮੇਵਾਤ ਦੇ ਲੁਕਮਾਨ (25) ਨੂੰ ਪੁਲਸ ਦੀ ਮੌਜੂਦਗੀ ‘ਚ ਲੋਕ ਬੁਰੀ ਤਰ੍ਹਾਂ ਕੁੱਟ ਰਹੇ ਹਨ। ਲੁਕਮਾਨ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਸੈਕਟਰ 4-5 ਚੌਕ ‘ਚ ਪਹੁੰਚਿਆ ਸੀ। ਉਸ ਦੀ ਪਿਕਅੱਪ ਵੈਨ ‘ਚ ਮੱਝ ਦਾ ਮਾਸ ਰੱਖਿਆ ਹੋਇਆ ਸੀ।

ਇਸ ਦੌਰਾਨ 5 ਦੋ-ਪਹੀਆ ਵਾਹਨਾਂ ਤੋਂ ਕੁਝ ਨੌਜਵਾਨ ਆਏ। ਲੁਕਮਾਨ ਨੇ ਪੁਲਸ ਨੂੰ ਦੱਸਿਆ,”ਉਹ ਕਰੀਬ 8 ਤੋਂ 10 ਲੋਕ ਹੋਣਗੇ। ਉਨ੍ਹਾਂ ਨੇ ਮੇਰੇ ਵੱਲ ਚੀਕ ਕੇ ਗੱਡੀ ਰੁਕਵਾਈ। ਮੈਂ ਆਪਣੀ ਸੁਰੱਖਿਆ ਲਈ ਗੱਡੀ ਦੌੜਾਉਣ ਲੱਗਾ। ਮੈਂ ਸਦਰ ਬਾਜ਼ਾਰ ‘ਚ ਆਪਣੀ ਗੱਡੀ ਰੋਕੀ ਅਤੇ ਉਨ੍ਹਾਂ ਲੋਕਾਂ ਨੇ ਮੈਨੂੰ ਖਿੱਚ ਕੇ ਬਾਹਰ ਕੱਢਿਆ। ਗਊ ਮਾਸ ਲਿਜਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਮੈਨੂੰ ਹਥੌੜੇ ਨਾਲ ਬੇਰਹਿਮੀ ਨਾਲ ਮਾਰਿਆ।”

ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕੁੱਟਦੇ-ਕੁੱਟਦੇ ਲੁਕਮਾਨ ਨੂੰ ਅੱਧ ਮਰਿਆ ਕਰ ਦਿੱਤਾ। ਮਾਮਲੇ ‘ਚ ਪੁਲਸ ਨੇ ਲੁਕਮਾਨ ਦੀ ਸ਼ਿਕਾਇਤ ‘ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਹਰਿਆਣਾ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ।

  • 171
  •  
  •  
  •  
  •