ਪੰਜਾਬ ‘ਚ ਲੰਘੇ ਦਿਨ ਕੋਰੋਨਾ ਨਾਲ ਹੋਈਆਂ 16 ਮੌਤਾਂ, 665 ਨਵੇਂ ਮਰੀਜ਼ ਆਏ

ਪੰਜਾਬ ਵਿੱਚ ਸ਼ੁੱਕਰਵਾਰ ਨੂੰ 16 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 386 ਹੋ ਗਈ ਹੈ। ਉਧਰ ਪੰਜਾਬ ‘ਚ 665 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 16119 ਹੋ ਗਈ ਹੈ।

ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਬੀਤੇ ਦਿਨ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 248, ਪਟਿਆਲਾ ਜ਼ਿਲੇ ਵਿੱਚ 136, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 71, ਪਠਾਨਕੋਟ ਜ਼ਿਲੇ ਵਿੱਚ 43, ਬਰਨਾਲਾ ਜ਼ਿਲੇ ਵਿੱਚ 32, ਸੰਗਰੂਰ ਜ਼ਿਲੇ ਵਿੱਚ 25, ਜਲੰਧਰ ਅਤੇ ਐਸ.ਏ.ਐਸ ਨਗਰ ਮੋਹਾਲੀ ਜਿਲਿਆਂ ਵਿੱਚ 24-24 ਨਵੇਂ ਮਰੀਜ ਕੋਰੋਨਾ ਪਾਜੇਟਿਵ ਪਾਏ ਹਨ।

ਇਸੇ ਤਰਾਂ ਹੀ ਫਤਿਹਗੜ ਸਾਹਿਬ ਜ਼ਿਲੇ ਵਿੱਚ 15, ਹੁਸਿਆਰਪੁਰ ਜ਼ਿਲੇ ਵਿੱਚ 11, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 9, ਰੋਪੜ ਜ਼ਿਲੇ ਵਿੱਚ 8, ਤਰਨਤਾਰਨ ਸਾਹਿਬ ਜਿਲੇ ਵਿੱਚ 6, ਬਠਿੰਡਾ ਜ਼ਿਲੇ ਵਿੱਚ 5, ਫਿਰੋਜਪੁਰ ਜ਼ਿਲੇ ਵਿੱਚ 3, ਕਪੂਰਥਲਾ ਜ਼ਿਲੇ ਵਿੱਚ 2, ਮੁਕਤਸਰ ਸਾਹਿਬ, ਮੋਗਾ ਅਤੇ ਗੁਰਦਾਸਪੁਰ ਜ਼ਿਲਿਆਂ ਵਿੱਚ 1-1 ਨਵੇਂ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।

ਪੰਜਾਬ ਵਿੱਚ ਹੁਣ ਤੱਕ 582573 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 16119 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 10734 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 4999 ਐਕਟਿਵ ਕੇਸ ਹਨ, ਜਿਹਨਾਂ ‘ਚੋਂ 135 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 10 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।

ਕੱਲ੍ਹ ਜਲੰਧਰ ਜਿਲੇ ਵਿੱਚ 1, ਲੁਧਿਆਣਾ ਜਿਲੇ ਵਿੱਚ 6, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 3, ਬਰਨਾਲਾ ਜ਼ਿਲੇ ਵਿੱਚ 2, ਪਟਿਆਲਾ ਜ਼ਿਲੇ ਵਿੱਚ 2, ਅਤੇ ਕਪੂਰਥਲਾ ਜ਼ਿਲੇ ਵਿੱਚ 2 ਮੌਤਾਂ ਭਾਵ ਕੁੱਲ 16 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 386 ਹੋ ਗਈ ਹੈ, ਜਦਕਿ ਲੰਘੇ ਦਿਨ 225 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

  • 57
  •  
  •  
  •  
  •