ਪੰਜਾਬ ‘ਚ ਅਗਲੇ ਤਿੰਨ ਦਿਨ ਪਵੇਗਾ ਮੀਂਹ

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਤਿੰਨ ਬਾਰਸ਼ ਹੋਏਗੀ। ਮੌਸਮ ਵਿਭਾਗ ਵੱਲੋਂ ਬੀਤੇ ਦਿਨੀਂ ਕਿਹਾ ਗਿਆ ਸੀ ਕਿ 5 ਅਗਸਤ ਤੱਕ ਬਾਰਸ਼ ਹੋਣ ਦੀ ਉਮੀਦ ਘੱਟ ਹੈ। ਇਸ ਦਰਮਿਆਨ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਬਾਰਸ਼ ਹੋਈ। ਪੰਜਾਬ ਦੇ ਲੁਧਿਆਣਾ, ਜਲੰਧਰ ਸਮੇਤ ਅੰਮ੍ਰਿਤਸਰ ‘ਚ ਬਾਰਸ਼ ਹੋਈ।

ਹੁਣ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ‘ਚ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 8-8, ਪਠਾਨਕੋਟ ਵਿੱਚ 51 ਮਿਲੀਮੀਟਰ ਬਾਰਸ਼ ਹੋਈ

ਪਾਰਾ ਵੀ 3 ਡਿਗਰੀ ਘੱਟ ਗਿਆ। ਉਧਰ ਹਿਮਾਚਲ ਵਿੱਚ ਮੀਂਹ ਕਾਰਨ ਇੱਕ ਥਾਂ ਜ਼ਮੀਨ ਖਿਸਕਣ ਦੀ ਵੀ ਗੱਲ ਸਾਹਮਣੇ ਆਈ ਹੈ, ਜਿਸ ਕਾਰਨ ਸੈਂਕੜੇ ਲਿੰਕ ਰੋਡ ਬੰਦ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ।

  • 119
  •  
  •  
  •  
  •