ਅਫ਼ਗਾਨਿਸਤਾਨ ‘ਚੋਂ ਸੱਤ ਸੌ ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ

ਅਫ਼ਗਾਨਿਸਤਾਨ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਏ 7,00 ਹੋਰ ਸਿੱਖਾਂ ਨੂੰ ਭਾਰਤ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਕਈ ਸਮੂਹਾਂ ’ਚ ਵਾਪਸ ਲਿਆਂਦਾ ਜਾਵੇਗਾ।

ਸੀਏਏ ਪਾਸ ਹੋਣ ਮਗਰੋਂ 11 ਸਿੱਖਾਂ ਦਾ ਪਹਿਲਾ ਜਥਾ 26 ਜੁਲਾਈ ਨੂੰ ਭਾਰਤ ਪੁੱਜਾ ਸੀ, ਜਿਨ੍ਹਾਂ ਦਾ ਭਾਜਪਾ ਆਗੂਆਂ ਤੇ ਦਿੱਲੀ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਏਅਰਪੋਰਟ ’ਤੇ ਸੁਆਗਤ ਕੀਤਾ ਗਿਆ ਸੀ। ਇਹ ਸਿੱਖ ਇਸ ਸਮੇਂ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਰਹਿ ਰਹੇ ਹਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਰਹਿਣ ਦੇ ਪ੍ਰਬੰਧਾਂ ਦਾ ਖਿਆਲ ਰੱਖ ਰਹੀ ਹੈ।

ਭਾਜਪਾ ਦੇ ਕੌਮੀ ਸਕੱਤਰ ਆਰ ਪੀ ਸਿੰਘ ਨੇ ਦੱਸਿਆ,‘ਪਹਿਲੇ ਬੈਚ ਮਗਰੋਂ 700 ਹੋਰ ਸਿੱਖ ਅਫ਼ਗਾਨਿਸਤਾਨ ਤੋਂ ਭਾਰਤ ਆਉਣ ਦੇ ਚਾਹਵਾਨ ਹਨ। ਅਫ਼ਗਾਨਿਸਤਾਨ ’ਚ ਭਾਰਤ ਦਾ ਸਫ਼ਾਰਤਖਾਨਾ ਉਨ੍ਹਾਂ ਨਾਲ ਸੰਪਰਕ ’ਚ ਹੈ ਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਯਤਨ ਕਰ ਰਹੇ ਹਾਂ। ਉਨ੍ਹਾਂ ਵਿਚੋਂ ਬਹੁਤੇ ਸਿੱਖਾਂ ਦੇ ਰਿਸ਼ਤੇਦਾਰ ਤਿਲਕ ਨਗਰ ਵਿਚ ਰਹਿੰਦੇ ਹਨ।

  • 191
  •  
  •  
  •  
  •