ਪੰਜਾਬ ‘ਚ ਲੰਘੇ ਦਿਨ ਕੋਰੋਨਾ ਕਾਰਨ ਹੋਈਆਂ 18 ਮੌਤਾਂ, 792 ਨਵੇਂ ਕੇਸ ਆਏ

ਪੰਜਾਬ ਵਿਚ ਕਰੋਨਾਵਾਇਰਸ ਦੀ ਲਾਗ ਨੇ ਐਤਵਾਰ ਨੂੰ ਡੇਢ ਦਰਜਨ ਜਾਨਾਂ ਲੈ ਲਈਆਂ ਹਨ ਜਦਕਿ ਰਾਜ ’ਚ 792 ਨਵੇਂ ਪਾਜ਼ੇਟਿਵ ਕੇਸ ਆ ਗਏ ਹਨ। ਬੀਤੇ ਇੱਕੋ ਦਿਨ 18 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚ ਲੁਧਿਆਣਾ ਵਿਚ ਅੱਠ, ਪਟਿਆਲਾ ਵਿਚ ਚਾਰ, ਅੰਮ੍ਰਿਤਸਰ ਵਿਚ 3, ਪਠਾਨਕੋਟ, ਮੁਹਾਲੀ ਅਤੇ ਤਰਨਤਾਰਨ ਵਿਚ ਇੱਕ-ਇੱਕ ਮੌਤ ਹੋਈ ਹੈ। ਮੌਤਾਂ ਦਾ ਅੰਕੜਾ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ ਜਿਸ ਤੋਂ ਸਰਕਾਰ ਦੀ ਚਿੰਤਾ ਵਧੀ ਹੋਈ ਹੈ।

ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਕੋਵਿਡ ਦੇ ਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਸੂਬੇ ਵਿਚ ਕੱਲ੍ਹ ਪੰਜ ਪੁਲਿਸ ਮੁਲਾਜ਼ਮ ਅਤੇ ਚਾਰ ਕੇਂਦਰੀ ਬਲਾਂ ਦੇ ਜਵਾਨ ਵੀ ਪੀੜਤ ਪਾਏ ਗਏ ਹਨ। ਪੰਜ ਜ਼ਿਲ੍ਹਿਆਂ ਵਿਚ ਜ਼ਿਆਦਾ ਕੇਸ ਵਧੇ ਹਨ। ਬੁਲੇਟਿਨ ਅਨੁਸਾਰ ਪੰਜਾਬ ਵਿਚ ਹੁਣ ਤੱਕ 5,99,651 ਨਮੂਨੇ ਲਏ ਗਏ ਹਨ ਜਿਨ੍ਹਾਂ ਵਿਚ 17,853 ਕੇਸ ਪਾਜ਼ੇਟਿਵ ਪਾਏ ਗਏ ਹਨ। 11,466 ਪੀੜਤਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ 5964 ਹਾਲੇ ਐਕਟਿਵ ਕੇਸ ਹਨ। ਪੰਜਾਬ ਵਿਚ ਮੌਤਾਂ ਦਾ ਅੰਕੜਾ ਹੁਣ 423 ਹੋ ਗਿਆ ਹੈ।

ਜ਼ਿਲ੍ਹਾ ਲੁਧਿਆਣਾ ਵਿਚ ਬੀਤੇ ਕੱਲ੍ਹ ਇੱਕੋ ਦਿਨ ਵਿਚ 147 ਨਵੇਂ ਕੇਸ ਆਏ ਹਨ ਜਿਸ ਨਾਲ ਪਾਜ਼ੇਟਿਵ ਕੇਸਾਂ ਦਾ ਹੁਣ ਤੱਕ ਦਾ ਅੰਕੜਾ 3524 ਹੋ ਗਿਆ ਹੈ। ਇਸ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ 107 ਹੋ ਗਈ ਹੈ। ਪਟਿਆਲਾ ਵਿਚ 100 ਨਵੇਂ ਕੇਸ ਪਾਏ ਗਏ ਹਨ ਜਦਕਿ ਜਲੰਧਰ ਵਿਚ 98 ਕੇਸ ਆਏ ਹਨ। ਮੁਹਾਲੀ ਵਿਚ 52 ਕੇਸ ਆਏ ਹਨ ਜਿਨ੍ਹਾਂ ਵਿਚ ਇੱਕ ਪੁਲੀਸ ਮੁਲਾਜ਼ਮ ਵੀ ਸ਼ਾਮਲ ਹੈ। ਇਸੇ ਤਰ੍ਹਾਂ ਸੰਗਰੂਰ ਵਿਚ ਇੱਕ ਜੇਲ੍ਹ ਬੰਦੀ ਸਮੇਤ 25 ਨਵੇਂ ਕੇਸ ਪਾਜ਼ੇਟਿਵ ਨਿਕਲੇ ਹਨ। ਮੋਗਾ ਜ਼ਿਲ੍ਹੇ ਵਿਚ 84 ਨਵੇਂ ਕੇਸ ਆਏ ਹਨ ਜਦਕਿ ਕਪੂਰਥਲਾ ਵਿਚ ਸੀਆਰਪੀਐਫ ਦੇ ਤਿੰਨ ਜਵਾਨਾਂ ਅਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 31 ਨਵੇਂ ਪਾਜ਼ੇਟਿਵ ਪਾਏ ਗਏ ਹਨ।

  • 88
  •  
  •  
  •  
  •