ਟਰੰਪ ਵੱਲੋਂ H-1ਬੀ ਵੀਜ਼ਾ ਧਾਰਕਾਂ ਨੂੰ ਝਟਕਾ, ਵੱਡੀ ਗਿਣਤੀ ਚ ਭਾਰਤੀ ਹੋਣਗੇ ਪ੍ਰਭਾਵਿਤ

ਅਮਰੀਕਾ ਵਿੱਚ ਨੌਕਰੀ ਕਰਨ ਦੇ ਇਛੁੱਕ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਖਾਸ ਕਰਕੇ ਐੱਚ-1 ਬੀ ਵੀਜ਼ਾ ‘ਤੇ ਕੰਮ ਕਰਨ ਵਾਲਿਆਂ ਨੂੰ ਕੰਮ ਦੇਣ ਤੋਂ ਰੋਕਣ ਲਈ ਆਦੇਸ਼ ’ਤੇ ਦਸਤਖਤ ਕਰ ਦਿੱਤੇ।

ਟਰੰਪ ਪ੍ਰਸ਼ਾਸਨ ਨੇ 23 ਜੂਨ ਨੂੰ ਐਚ-1 ਬੀ ਵੀਜ਼ਾ ਦੇ ਨਾਲ-ਨਾਲ ਹੋਰ ਅਹਿਮ ਵਿਦੇਸ਼ੀ ਵੀਜ਼ੇ ਇਸ ਸਾਲ ਦੇ ਅੰਤ ਤੱਕ ਮੁਅੱਲਤਵੀ ਕਰ ਦਿੱਤੇ ਸਨ। ਟਰੰਪ ਦਾ ਤਰਕ ਹੈ ਅਜਿਹਾ ਹੁਕਮ ਪਾਸ ਕਰਕੇ ਉਹ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰ ਰਹੇ ਹਨ, ਜਦ ਕਿ ਸਿਆਸੀ ਮਾਹਰ ਮੰਨ ਰਹੇ ਹਨ ਕਿ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਵੋਟਰਾਂ ਨੂੰ ਚੋਗਾ ਪਾਇਆ ਹੈ। ਨਵੀਆਂ ਪਾਬੰਦੀਆਂ 24 ਜੂਨ ਤੋਂ ਲਾਗੂ ਹੋ ਗਈਆਂ ਹਨ।

ਐੱਚ-1ਬੀ ਵੀਜ਼ਾ ਇਕ ਗੈਰ ਅਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮਾਹਰਾਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਆਈ.ਟੀ. ਪੇਸ਼ੇਵਰ ਇਸੇ ਵੀਜ਼ਾ ‘ਤੇ ਉਥੇ ਜਾਂਦੇ ਹਨ। ਅਮਰੀਕੀ ਟੈਕ ਕੰਪਨੀਆਂ ਹਰ ਸਾਲ ਇਸ ਵੀਜ਼ਾ ‘ਤੇ ਭਾਰਤ ਅਤੇ ਚੀਨ ਸਮੇਤ ਦੂਜੇ ਦੇਸ਼ਾਂ ਤੋਂ ਆਏ ਹਜ਼ਾਰਾਂ ਕਾਮਿਆਂ ਨੂੰ ਨੌਕਰੀ ‘ਤੇ ਰੱਖਦੀ ਹੈ। ਦੱਸ ਦੇਈਏ ਕਿ ਐੱਚ-1ਬੀ ਵੀਜ਼ਾ ‘ਤੇ ਵੱਡੀ ਗਿਣਤੀ ਵਿਚ ਭਾਰਤੀ ਅਮਰੀਕਾ ਜਾਂਦੇ ਹਨ ਅਤੇ ਟਰੰਪ ਸਰਕਾਰ ਦੇ ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।

  • 43
  •  
  •  
  •  
  •