ਜ਼ਬਰਦਸਤ ਧਮਾਕੇ ਨਾਲ ਕੰਬਿਆ ਬੇਰੂਤ, 78 ਤੋਂ ਵੱਧ ਮੌਤਾਂ, ਹਜ਼ਾਰਾਂ ਲੋਕ ਜ਼ਖਮੀ
ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਭਿਆਨਕ ਧਮਾਕੇ ਤੋਂ ਬਾਅਦ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ‘ਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ ।ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਦੋ ਵਿਸ਼ਾਲ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 78 ਲੋਕ ਮਾਰੇ ਗਏ ਅਤੇ ਲਗਭਗ ਚਾਰ ਜ਼ਖਮੀ ਹੋ ਗਏ। ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ।
Massive blasts leave #Beirut port in ruins
— RT (@RT_com) August 4, 2020
Two major explosions rocked Lebanon’s capital, killing at least 50 and injuring some 2,700 people. The blasts were so intense they reduced nearby buildings to rubble and blew out windows more than 10 kilometers away. pic.twitter.com/s9C6eOldWL
ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਮੁਤਾਬਿਕ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ ‘ਤੇ ਅੱਗ ਕਾਰਨ ਹੋਇਆ ਸੀ, ਅਤੇ ਇਹ ਹਮਲਾ ਨਹੀਂ ਸੀ।

ਯੂਐਸ ਦੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਦੀ ਜਾਣਕਾਰੀ ਦੇ ਅਨੁਸਾਰ, ਸੋਡੀਅਮ ਨਾਈਟ੍ਰੇਟ, ਜੋ ਖਾਦ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਂਦੀ ਹੈ, ਵਿਸਫੋਟਕ ਹੋ ਸਕਦੀ ਹੈ ਅਤੇ ਹੋਰ ਸਮੱਗਰੀ ਸਾੜਨ ਨੂੰ ਤੇਜ਼ ਕਰ ਸਕਦੀ ਹੈ।

ਲੇਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਇਸ ਵਿਸਫੋਟਕ ਧਮਾਕੇ ‘ਚ ਹਾਲੇ ਤੱਕ 78 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ 4000 ਦੇ ਕਰੀਬ ਲੋਕ ਜ਼ਖਮੀ ਹੋਏ ਹਨ।ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਵਸਨੀਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਬੇਰੂਤ ਦੀ ਬੰਦਰਗਾਹ ਦੇ ਦੁਆਲੇ ਹੋਇਆ ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਬੇਰੂਤ ਵਿੱਚ ਧਮਾਕੇ ਤੋਂ ਤੁਰੰਤ ਬਾਅਦ, ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
222