ਬਾਬਰੀ ਮਸਜਿਦ ਸੀ ਤੇ ਰਹੇਗੀ- ਓਵੈਸੀ

ਅਯੁੱਧਿਆ ‘ਚ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਰਾਮ ਮੰਦਰ ਦੇ ਨਿਰਮਾਣ ਦੀ ਆਗਿਆ ਦੇਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਬੇਇਨਸਾਫ਼ੀ ਤੇ ਨਾਵਾਜਬ ਦੱਸਿਆ ਹੈ।

ਇਸ ਵਿਚਕਾਰ ਆਲ ਇੰਡੀਆ ਮਜਲਸ ਏ ਇਤਿਹਾਦ ਉਲ ਮੁਸਲਮਿਨੀ ਦੇ ਚੀਫ਼ ਅਸਦੁਦੀਨ ਓਵੈਸੀ ਨੇ ਵੀ ਅਜਿਹਾ ਟਵੀਟ ਕੀਤਾ ਹੈ। ਓਵੈਸੀ ਨੇ ਬਾਬਰੀ ਮਸਜਿਦ ਤੇ ਇਸ ਦੇ ਤੋੜਨ ਦੀ ਇਕ ਇਕ ਤਸਵੀਰ ਸਾਂਝੀ ਕਰਕੇ ਹੈਸ਼ਟੈੱਗ ਬਾਬਰੀ ਜ਼ਿੰਦਾ ਹੈ ਨਾਲ ਟਵਿੱਟਰ ‘ਤੇ ਕਿਹਾ ਕਿ ਬਾਬਰੀ ਮਸਜਿਦ ਸੀ ਤੇ ਰਹੇਗੀ, ਇੰਸ਼ਾ ਅੱਲਾਹ।

ਜ਼ਿਕਰਯੋਗ ਹੈ ਕਿ ਓਵੈਸੀ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੂਮੀ ਪੂਜਨ ਸਮਾਰੋਹ ਵਿਚ ਸ਼ਾਮਲ ਹੋਣ ਦੇ ਫੈਸਲੇ ‘ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ, “ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਭੂਮੀ ਪੂਜ਼ਨ ਸਮਾਰੋਹ ਵਿਚ ਹਾਜ਼ਰ ਹੁੰਦੇ ਹਨ ਤਾਂ ਇਹ ਦੇਸ਼ ਨੂੰ ਗਲਤ ਸੰਦੇਸ਼ ਦੇਵੇਗਾ।”

  • 1.2K
  •  
  •  
  •  
  •