ਪਾਕਿਸਤਾਨ ਵਿਸ਼ਵ ਪੱਧਰ ‘ਤੇ ਕਸ਼ਮੀਰ ਮੁੱਦਾ ਉਠਾਉਣਾ ਜਾਰੀ ਰੱਖੇਗਾ: ਇਮਰਾਨ ਖਾਨ

ਬੀਤੀ 5 ਅਗਸਤ ਨੂੰ ਕਸ਼ਮੀਰ ਵਿਚ ਧਾਰਾ 370 ਵਿਸ਼ੇਸ਼ ਰੁਤਬੇ ਨੂੰ ਖਤਮ ਕੀਤਿਆਂ ਇੱਕ ਸਾਲ ਹੋ ਗਿਆ ਹੈ। ਇਸ ਮੌਕੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਉੱਤੇ ਕਸ਼ਮੀਰੀ ਲੋਕਾਂ ਨਾਲ ਹਮੇਸ਼ਾਂ ਖੜ੍ਹੇ ਰਹਿਣਗੇ ਅਤੇ ਹਰ ਅੰਤਰਾਸ਼ਟਰੀ ਮੰਚ ‘ਤੇ ਇਹ ਮਸਲਾ ਉਠਾਉਣਾ ਜਾਰੀ ਰੱਖਣਗੇ।

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਈ ਆਲਮੀ ਆਗੂ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਕਸ਼ਮੀਰ ਵਿਚ ਕੀ ਕੁਝ ਵਾਪਰ ਰਿਹਾ ਹੈ। ‘ਸਾਡੀ ਸਰਕਾਰ ਦੀਆਂ ਕੋਸ਼ਿਸਾਂ ਸਦਕਾ ਕਸ਼ਮੀਰ ਮੁੱਦੇ ਦਾ ਹੁਣ ਦੁਨੀਆ ਨੋਟਿਸ ਲੈਣ ਲੱਗ ਪਈ ਹੈ।’’

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਜਰਮਨ ਚਾਂਸਲਰ ਐਂਗਲਾ ਮਾਰਕਲ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਸਮੇਤ ਹੋਰ ਆਗੂਆਂ ਕੋਲ ਊਹ ਕਸ਼ਮੀਰ ਬਾਰੇ ਨਿੱਜੀ ਤੌਰ ’ਤੇ ਮੁੱਦਾ ਉਠਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਵੇਂ ਸਿਆਸੀ ਨਕਸ਼ੇ ਦਾ ਪੱਖ ਪੂਰਦਿਆਂ ਕਿਹਾ ਕਿ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦਿਖਾਉਣ ਲਈ ਉਸ ਨੂੰ ਜਵਾਬ ਦੇਣਾ ਜ਼ਰੂਰੀ ਸੀ।

  • 149
  •  
  •  
  •  
  •