ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦੇ ਆਪ੍ਰੇਸ਼ਨ ਦੀ ਮਿਲੀ ਪ੍ਰਵਾਨਗੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਦੀ ਸੱਜੀ ਅੱਖ ਦੇ ਆਪ੍ਰੇਸ਼ਨ ਦੀ ਬੀਤੇ ਦਿਨ ਹੋਈ ਅਦਾਲਤੀ ਆਨਲਾਈਨ ਸੁਣਵਾਈ ਦੌਰਾਨ ਜੱਜ ਨਵੀਂਨ ਚਾਵਲਾ ਨੇ ਇਜਾਜਤ ਦੇ ਦਿੱਤੀ ਹੈ।

ਜੇਲ੍ਹ ਵਲੋਂ ਅਦਾਲਤ ਨੂੰ ਦਸਿਆ ਗਿਆ ਕਿ ਉਨ੍ਹਾਂ ਨੂੰ ਹਸਪਤਾਲ ਵੱਲੋਂ 6 ਅਗਸਤ ਦੀ ਤਰੀਕ ਦਿਤੀ ਹੈ। ਆਨਲਾਈਨ ਚਲੇ ਮਾਮਲੇ ਅੰਦਰ ਭਾਈ ਹਵਾਰਾ ਵਲੋਂ ਪੰਥਕ ਵਕੀਲ ਭਾਈ ਪਰਮਜੀਤ ਸਿੰਘ, ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਤੇ ਦੂਸਰੇ ਪਾਸੇ ਜੇਲ੍ਹ ਅਤੇ ਸਰਕਾਰ ਵਲੋਂ ਅਰਚਿਤ ਕ੍ਰਿਸ਼ਨਾ ਅਤੇ ਜਵਾਹਰ ਰਾਜਾ ਪੇਸ਼ ਹੋਏ ਸਨ।

ਉਨ੍ਹਾਂ ਵਲੋਂ ਪੇਸ਼ ਹੋਏ ਵਕੀਲ ਪਰਮਜੀਤ ਸਿੰਘ ਨੇ ਦਸਿਆ ਕਿ ਭਾਈ ਹਵਾਰਾ ਦੀ ਸੱਜੀ ਅੱਖ ਵਿਚ ਚਿੱਟਾ ਮੋਤੀਆ ਹੋ ਗਿਆ ਹੈ ਤੇ ਉਨ੍ਹਾਂ ਨੂੰ ਉਸ ਅੱਖ ਤੋਂ ਸਹੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ। ਜਿਕਰਯੋਗ ਹੈ ਕਿ ਇਸ ਆਪ੍ਰੇਸ਼ਨ ਲਈ ਅਦਾਲਤ ਵੱਲੋਂ ਲੰਬੇ ਸਮੇਂ ਤੋਂ ਤਰੀਕਾਂ ਦਿੱਤੀਆਂ ਜਾ ਰਹੀਆਂ ਸਨ, ਜਦਕਿ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਆਪ੍ਰੇਸ਼ਨ ਜਲਦੀ ਹੋਣਾ ਚਾਹੀਦਾ ਹੈ।

  • 2.2K
  •  
  •  
  •  
  •