ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ ਵੀਹ ਲੱਖ ਤੋਂ ਹੋਇਆ ਪਾਰ

ਭਾਰਤ ਵੀਰਵਾਰ ਨੂੰ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦਾ ਤੀਜਾ ਦੇਸ਼ ਬਣ ਗਿਆ, ਜਿੱਥੇ 20 ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਕੇਸ ਦਰਜ ਕੀਤੇ ਗਏ ਹਨ। ਚਿੰਤਾਜਨਕ ਗੱਨ ਇਹ ਹੈ ਕਿ ਇਹ ਮਾਮਲੇ ਸਿਰਫ਼ 21 ਦਿਨਾਂ ਵਿਚ ਦਸ ਲੱਖ ਵਧੇ ਹਨ।

ਵੀਰਵਾਰ ਨੂੰ 62,088 ਨਵੇਂ ਕੋਰੋਨਾ ਕੇਸਾਂ ਨਾਲ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 20,22,730 ਹੋ ਗਈ। ਜੇਕਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਹੁਣ ਤੱਕ ਦੀ ਦਰ ਨਾਲ ਵਧਦੇ ਹਨ, ਤਾਂ ਮਾਹਰਾਂ ਦਾ ਮੰਨਣਾ ਹੈ ਕਿ ਅਗਲੇ ਇੱਕ ਮਿਲੀਅਨ ਯਾਨੀ ਦਸ ਲੱਖ ਕੇਸ ਵਿੱਚ ਸਿਰਫ ਦੋ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਨਹੀਂ ਲੱਗੇਗਾ। ਯਾਨੀ ਅਗਲੇ ਲਗਭਗ ਦੋ ਹਫ਼ਤੇ ਬਾਅਦ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 30 ਲੱਖ ਪਾਰ ਕਰ ਜਾਣਗੇ।

ਭਾਰਤ ਵਿੱਚ ਕੋਰੋਨਾ ਨਾਲ ਮੌਤਾਂ ਦੇ ਅੰਕੜਿਆਂ ‘ਤੇ ਗੌਰ ਕਰੀਏ ਤਾਂ ਇਸ ਦਾ ਅੰਕੜਾ 41 ਹਜ਼ਾਰ ਪਾਰ ਕਰ ਚੁੱਕਿਆ ਹੈ। ਵੀਰਵਾਰ ਨੂੰ 899 ਮੌਤਾਂ ਨਾਲ ਇਹ ਗਿਣਤੀ 41 ,633 ਪਹੁੰਚ ਗਈ। ਦੇਸ਼ ਵਿੱਚ ਹੁਣ ਤੱਕ 20,27,075 ਕੋਰੋਨਾ ਮਰੀਜ਼ ਆ ਚੁੱਕੇ ਨੇ ਜਿਸ ਵਿੱਚੋਂ 13,78,106 ਲੋਕ ਠੀਕ ਹੋਕੇ ਘਰਾਂ ਨੂੰ ਪਰਤ ਚੁੱਕੇ ਨੇ, ਜਦਕਿ 6,07,384 ਲੋਕਾਂ ਵਿੱਚ ਹੁਣ ਕੋਰੋਨਾ ਐਕਟਿਵ ਹੈ।

  • 52
  •  
  •  
  •  
  •