ਆਂਧਰਾ ਪ੍ਰਦੇਸ਼: ਕੋਰੋਨਾ ਦੇ ਇਲਾਜ ਲਈ ਵਰਤੇ ਜਾ ਰਹੇ ਹੋਟਲ ‘ਚ ਲੱਗੀ ਅੱਗ, 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਇੱਕ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਸ ਹੋਟਲ ਦੀ ਵਰਤੋਂ ਵਿਜੇਵਾੜਾ ਦੇ ਇੱਕ ਹਸਪਤਾਲ ਦੁਆਰਾ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਸੀ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਹਨ ਪਰ ਖਬਰ ਲਿਖੇ ਜਾਣ ਤਕ ਇਸ ਨੂੰ ਕਾਬੂ ‘ਚ ਨਹੀਂ ਕੀਤਾ ਜਾ ਸਕਿਆ ਹੈ।

ਵਿਜੇਵਾੜਾ ਪੁਲਿਸ ਮੁਤਾਬਕ ਇਸ ਅੱਗ ਤੋਂ ਬਾਅਦ ਹੁਣ ਤੱਕ 30 ਲੋਕਾਂ ਨੂੰ ਹੋਟਲ ਤੋਂ ਬਾਹਰ ਕੱਢਿਆ ਜਾ ਚੁਕਾ ਹੈ, ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹੋਟਲ ਵਿੱਚ ਕਿੰਨੇ ਕੋਰੋਨਾ ਮਰੀਜ਼ ਸੀ।

ਪਿਛਲੇ ਇੱਕ ਹਫਤੇ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਨਾਲ ਜੁੜੇ ਕੇਂਦਰ ਵਿੱਚ ਅੱਗ ਲੱਗਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ ਦੇ ਇਕ ਹਸਪਤਾਲ ‘ਚ ਅੱਗ ਵੀ ਲੱਗੀ ਸੀ। 6 ਅਗਸਤ ਨੂੰ ਅਹਿਮਦਾਬਾਦ ਦੇ ਇੱਕ ਕੋਰੋਨਾ ਹਸਪਤਾਲ ਵਿੱਚ ਭਿਆਨਕ ਅੱਗ ਲੱਗੀ, ਜਿਸ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ।

  • 134
  •  
  •  
  •  
  •