ਯੂਏਪੀਏ ਜਿਹੇ ਕਾਨੂੰਨਾਂ ਖਿਲਾਫ਼ ਜਰਮਨ ਦੇ ਸਿੱਖਾਂ ਵੱਲੋਂ ਰੋਸ ਮੁਜ਼ਾਹਰੇ ਕਰਨ ਦਾ ਐਲਾਨ

ਨਵੀਂ ਦਿੱਲੀ- (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਦੀ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਿੱਚ ਜਾਣ ਦੇ ਦਿਹਾੜੇ ਤੇ ਭਾਰਤ ਸਰਕਾਰ ਦੀ ਜ਼ਾਲਮ ਨੀਤੀਆਂ ਖਿਲਾਫ 15 ਅਗਸਤ ਨੂੰ ਭਾਰਤੀ ਕੌਂਸਲੇਟ ਫਰੈਂਕਫਰਟ (ਜਰਮਨ) ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੰਸਾਰ ਭਰ ਦੇ ਸਮੂਹ ਸਿੱਖਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।

ਉਨ੍ਹਾਂ ਕਿਹਾ ਕਿ 1947 ਵਿੱਚ ਭਾਰਤ ਦੀ ਅਖੌਤੀ ਅਜ਼ਾਦੀ ਤੋਂ ਬਾਅਦ ਅਤੇ ਸਿੱਖਾਂ ਦੀ ਦੂਸਰੀ ਗੁਲਾਮੀ ਵਿੱਚ ਪੈਰ ਧਰਨ ਤੋਂ ਬਾਅਦ ਹੀ ਵਿਤਕਰਿਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਜੋ ਕਿ ਅੱਜ ਤੱਕ ਜਿਉਂ ਦਾ ਤਿਉਂ ਜਾਰੀ ਹੈ। ਭਾਰਤ ਸਰਕਾਰ ਦੀਆਂ ਸਿਰਫ ਸਿੱਖਾਂ ਨਾਲ ਹੀ ਨਹੀਂ ਬਲਕਿ ਭਾਰਤ ਅੰਦਰ ਵਸਦੀਆਂ ਹੋਰ ਘਟਗਿਣਤੀਆਂ ਨਾਲ ਵੀ ਵਧੀਕੀਆਂ ਲਗਾਤਾਰ ਜਾਰੀ ਹਨ ਜੋ ਕਿ ਮੌਜੂਦਾ ਕੱਟੜ ਬ੍ਰਾਹਮਣਵਾਦੀ ਸਰਕਾਰ ਦੇ ਦੌਰ ਵਿੱਚ ਆਪਣੀ ਚਰਮ ਸੀਮਾ ਤੇ ਪਹੁੰਚ ਗਈਆਂ ਹਨ ।

ਪਿਛਲੇ ਸਮੇਂ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਪੰਜਾਬ ਭਰ ਵਿੱਚ ਹੋਈਆਂ ਬੇਅਦਬੀਆਂ ਦਾ ਸਰਕਾਰ ਅਤੇ ਅਦਾਲਤ ਵੱਲੋਂ ਇਨਸਾਫ ਨਾ ਦੇਣਾ ਮਨੂੰਵਾਦੀ ਸਰਕਾਰ ਦੀਆਂ ਨੀਤੀਆਂ ਦਾ ਹੀ ਹਿੱਸਾ ਹੈ। ਦਲਿਤ ਭਾਈਚਾਰੇ ਨਾਲ ਬੇਇਨਸਾਫੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੇ ਦੋ ਦਿਨ ਪਹਿਲਾਂ ਭਗਤ ਰਵਿਦਾਸ ਜੀ ਦੇ ਅਸਥਾਨਾਂ ਦੀ ਬੇਹੁਰਮਤੀ ਮੌਜੂਦਾ ਸਰਕਾਰ ਦਾ ਅਸਲ ਚੇਹਰਾ ਸਾਹਮਣੇ ਲੈ ਕੇ ਆਉਂਦੀ ਹੈ ।

ਉਨ੍ਹਾਂ ਕਿਹਾ ਕਿ ਕਸ਼ਮੀਰ ਅੰਦਰ ਭਾਰਤ ਸਰਕਾਰ ਵੱਲੋਂ ਜੋ ਕਸ਼ਮੀਰੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਫੌਜ ਲਗਾ ਕੇ ਪਿਛਲੇ ਸਾਲਾਂ ਤੋ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ । ਭਾਰਤ ਸਰਕਾਰ ਵੱਲੋਂ ਹਰ ਹੱਕ ਤੇ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਦਾ ਗਲਾ ਘੋਟਿਆ ਜਾ ਰਿਹਾ ਹੈ ਤੇ ਆਪਣੇ ਹੱਕਾਂ ਲਈ ਕਾਨੂੰਨ ਵਿੱਚ ਰਹਿ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਉੱਤੇ ਗੈਰ ਕਾਨੂੰਨੀ ਪਾਬੰਦੀ ਲਗਾਈ ਜਾ ਰਹੀ ਹੈ ।

ਪਿਛਲੇ ਦਿਨੀਂ ਹੀ ਭਾਰਤ ਸਰਕਾਰ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਯੂਏਪੀਏ ਕਾਲੇ ਕਾਨੂੰਨ ਦੁਆਰਾ ਸਿੱਖਾਂ ਅਤੇ ਘੱਟਗਿਣਤੀਆਂ ਖਿਲਾਫ ਵਰਤਣ ਦੀ ਹੋਰ ਘਿਨਾਉਣੀ ਸਾਜ਼ਿਸ਼ ਰਚੀ ਹੈ ਜਿਸ ਤਹਿਤ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਲੰਮੇਂ ਸਮੇਂ ਲਈ ਜੇਲ੍ਹਾਂ ਵਿੱਚ ਸੁੱਟਣ ਸਰਕਾਰ ਦਾ ਮਨਸੂਬਾ ਹੈ।

ਇਸੇ ਲਈ ਭਾਰਤ ਸਰਕਾਰ ਦੀਆਂ ਸਿੱਖਾਂ ਅਤੇ ਹੋਰ ਘਟਗਿਣਤੀਆਂ ਨਾਲ ਵਧੀਕੀਆਂ ਖਿਲਾਫ 15 ਅਗਸਤ ਬਹੁਗਿਣਤੀਆਂ ਦੀ ਅਜ਼ਾਦੀ ਤੇ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਵਾਸਤੇ ਇੱਕ ਤੋਂ ਬਾਅਦ ਦੂਜੀ ਗੁਲਾਮੀ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਉਣ ਲਈ ਭਾਰਤੀ ਕੌਂਸਲੇਟ ਫਰੈਕਫੋਰਟ ਜਰਮਨੀ ਅੱਗੇ ਦਿਨ ਸ਼ਨੀਵਾਰ 1:00 ਵਜੇ ਤੋ 4:00 ਵਜੇ ਤੱਕ ਹੋ ਰਹੇ ਮੁਜ਼ਾਹਰੇ ਵਿੱਚ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਬੇਨਤੀ ਹੈ ।

  • 2K
  •  
  •  
  •  
  •