ਤਿਰੂਪਤੀ ਮੰਦਰ ਦੇ 743 ਮੁਲਾਜ਼ਮ ਕੋਰੋਨਾ ਪੀੜਤ

ਤਿਰਮੂਾਲਾ ਤਿਰੂਪਤੀ ਮੰਦਰ ‘ਚ ਵੱਡੀ ਗਿਣਤੀ ‘ਚ ਕਰਮਚਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਦੱਸ ਦਈਏ ਕਿ ਲੌਕਡਾਊਨ ਤੋਂ ਬਾਅਦ ਭਗਤਾਂ ਲਈ ਦਰਸ਼ਨਾਂ ਲਈ ਮੰਦਰ ਖੋਲ੍ਹਿਆ ਗਿਆ ਹੈ। ਹੁਣ ਤਕ ਇੱਥੇ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦੇ 743 ਕਰਮਚਾਰੀਆਂ ਨੂੰ ਕੋਰੋਨਾ ਦੀ ਮਾਰ ਪਈ ਹੈ।

ਟੀਟੀਡੀ ਦੇ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, 11 ਜੂਨ ਤੋਂ ਬਾਅਦ 743 ਮੁਲਾਜ਼ਮ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ। ਇਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ।

402 ਮੁਲਾਜ਼ਮ ਹੁਣ ਤਕ ਠੀਕ ਹੋ ਚੁੱਕੇ ਹਨ ਜਦਕਿ 338 ਦਾ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ‘ਚ ਇਲਾਜ ਚੱਲ ਰਿਹਾ ਹੈ। ਤਿਰੁਮਲਾ ਨੇੜੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਮਸ਼ਹੂਰ ਮੰਦਰ ਦਾ ਸੰਚਾਲਨ ਟੀਟੀਡੀ ਕਰਦਾ ਹੈ। ਕੋਰੋਨਾ ਇਨਫੈਕਸ਼ਨ ਦੀ ਮਹਾਮਾਰੀ ਤੇ ਲਾਕਡਾਊਨ ਕਾਰਨ ਢਾਈ ਮਹੀਨੇ ਤੱਕ ਬੰਦ ਰੱਖਣ ਤੋਂ ਬਾਅਦ ਮੰਦਰ 11 ਜੂਨ ਨੂੰ ਆਮ ਜਨਤਾ ਲਈ ਖੋਲਿ੍ਹਆ ਗਿਆ ਸੀ।

  • 253
  •  
  •  
  •  
  •