ਕੋਰੋਨਾ: ਵਿਸ਼ਵ ਭਰ ‘ਚ ਮਾਮਲੇ 2 ਕਰੋੜ ਤੋਂ ਪਾਰ, ਭਾਰਤ ‘ਚ ਹੁਣ ਤੱਕ ਹੋਈਆਂ 45 ਹਜ਼ਾਰ ਤੋਂ ਵੱਧ ਮੌਤਾਂ

ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਕੋਵਿਡ-19 ਦੇ ਮਾਮਲੇ ਵੱਧ ਕੇ 2 ਕਰੋੜ ਦੇ ਪਾਰ ਹੋ ਗਏ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਜੌਨਸ ਹਾਪਕਿਨਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਮੰਗਲਵਾਰ ਸਵੇਰ ਤੱਕ ਲਾਗ ਦੇ ਕੁੱਲ ਮਾਮਲੇ 20,011,186 ਹੋ ਚੁੱਕੇ ਹਨ ਜਦਕਿ 7 ਲੱਖ 38 ਹਜ਼ਾਰ ਤੋਂ ਵਧੇਰੇ ਪੀੜਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਮਤ ਜਾਂਚ ਅਤੇ ਘੱਟੋ-ਘੱਟੇ 40 ਫੀਸਦੀ ਲੋਕਾਂ ਵਿਚ ਕੋਵਿਡ-19 ਦਾ ਕੋਈ ਲੱਛਣ ਨਾ ਹੋਣ ਦੇ ਕਾਰਨ ਅਸਲ ਅੰਕੜਾ ਇਸ ਨਾਲੋਂ ਕਾਫੀ ਵੱਧ ਹੋਣ ਦਾ ਖਦਸ਼ਾ ਹੈ। ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੇ ਕਰੀਬ ਦੋ-ਤਿਹਾਈ ਮਾਮਲੇ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ। ਅਮਰੀਕਾ ਵਿਚ ਪੀੜਤਾਂ ਦਾ ਗਿਣਤੀ 50,89,418 ਹੈ ਅਤੇ ਮ੍ਰਿਤਕਾ ਦਾ ਅੰਕੜਾ 166,192 ਹੈ।

ਭਾਰਤ ‘ਚ ਕੋਰੋਨਾ ਹੁਣ ਅਮਰੀਕਾ ਤੇ ਬ੍ਰਾਜ਼ੀਲ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਤਕਰੀਬਨ 23 ਲੱਖ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 45,257 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 15 ਲੱਖ 83 ਹਜ਼ਾਰ ਲੋਕ ਇਸ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 6 ਲੱਖ 40 ਹਜ਼ਾਰ ਹੈ।

  • 83
  •  
  •  
  •  
  •