”ਮੋਦੀ ਅਤੇ ਗਿਆਨੀ ਇਕਬਾਲ ਸਿੰਘ ਵਿਵਾਦਿਤ ਬਿਆਨਾਂ ਦੇ ਮਾਮਲੇ ‘ਚ ਦੇਣ ਸਪਸ਼ਟੀਕਰਨ”

ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਹਰਿਮੰਦਰ ਸਾਹਿਬ ਦੇ ਬਾਹਰੋਂ ਗੁਰਮਤਾ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵਿਵਾਦਤ ਬਿਆਨਾਂ ਦੇ ਮਾਮਲੇ ਵਿਚ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ।

ਗਿਆਨੀ ਇਕਬਾਲ ਸਿੰਘ ਨੇ ਸਿੱਖ ਕੌਮ ਨੂੰ ਲਵ ਅਤੇ ਕੁਸ਼ ਦੇ ਵੰਸ਼ਜ ਦੱਸਿਆ ਸੀ, ਜਦੋਂ ਕਿ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਗੋਵਿੰਦ ਰਾਮਾਇਣ ਲਿਖੀ ਹੈ। ਇਹ ਦੋਵੇਂ ਬਿਆਨ ਰਾਮ ਮੰਦਰ ਭੂਮੀ ਪੂਜਣ ਸਮੇਂ ਦਿੱਤੇ ਗਏ ਸਨ। ਮੁਤਵਾਜ਼ੀ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਨੂੰ ਆਖਿਆ ਕਿ ਉਹ 20 ਅਗਸਤ ਤੱਕ ਇਸ ਮਾਮਲੇ ਬਾਰੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਪੰਦਰਾਂ ਦਿਨਾਂ ਵਿੱਚ ਆਪਣਾ ਬਿਆਨ ਵਾਪਸ ਲੈਣ ਅਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ, ਜੇ ਉਹ ਅਜਿਹਾ ਨਹੀਂ ਕਰਦੇ ਤਾਂ ਨਵਾਂ ਗੁਰਮਤਾ ਕਰਕੇ ਸਿੱਖ ਸੰਗਤ ਨੂੰ ਉਨ੍ਹਾਂ ਖ਼ਿਲਾਫ਼ ਧਾਰਾ 295 ਏ ਹੇਠ ਕੇਸ ਦਰਜ ਕਰਵਾਉਣ ਲਈ ਆਖਿਆ ਜਾਵੇਗਾ। ਲਾਪਤਾ 267 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਸਿੱਖ ਸੰਗਤ ਨੂੰ ਇਸ ਬਾਰੇ ਜਵਾਬ ਦੇਵੇ।

  • 239
  •  
  •  
  •  
  •