ਕੋਰੋਨਾ: ਪੰਜਾਬ ਅੰਦਰ ਮੌਤ ਦਰ ‘ਚ ਲਗਾਤਾਰ ਵਾਧਾ ਜਾਰੀ; ਰਿਕਾਰਡ 39 ਮੌਤਾਂ ਦਰਜ

ਪੰਜਾਬ ਵਿੱਚ ਕਰੋਨਾਵਾਇਰਸ ਦੇ ਪਸਾਰ ਦੌਰਾਨ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਲੰਘੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ 39 ਮੌਤਾਂ ਹੋਣ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ। ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਸਭ ਤੋਂ ਵੱਧ ਮੌਤਾਂ ਹੋਣ ਦਾ ਰੁਝਾਨ ਜਾਰੀ ਹੈ ਅਤੇ ਸਿਹਤ ਵਿਭਾਗ ਨੇ ਇਸ ਜ਼ਿਲ੍ਹੇ ਵਿੱਚ 13 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ।

ਪੰਜਾਬ ‘ਚ 1020 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਸ ‘ਚੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 6, ਪਟਿਆਲਾ ’ਚ 4, ਅੰਮ੍ਰਿਤਸਰ ਅਤੇ ਜਲੰਧਰ ’ਚ 3-3, ਮੁਹਾਲੀ ਤੇ ਪਠਾਨਕੋਟ ’ਚ 2-2, ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਲੁਧਿਆਣਾ ਵਿੱਚ ਹੁਣ ਤੱਕ 202, ਅੰਮ੍ਰਿਤਸਰ ’ਚ 102, ਜਲੰਧਰ ’ਚ 86 ਅਤੇ ਪਟਿਆਲਾ ’ਚ 61 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਮੌਤਾਂ ਦਾ ਕੁੱਲ ਅੰਕੜਾ ਵੀ 675 ’ਤੇ ਪਹੁੰਚ ਗਿਆ ਹੈ।

ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 1020 ਸੱਜਰੇ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 229, ਜਲੰਧਰ ’ਚ 130, ਮੁਹਾਲੀ ’ਚ 104, ਅੰਮ੍ਰਿਤਸਰ ’ਚ 85, ਪਟਿਆਲਾ ’ਚ 70, ਬਰਨਾਲਾ ’ਚ 62, ਗੁਰਦਾਸਪੁਰ ’ਚ 39, ਫਰੀਦਕੋਟ ’ਚ 36, ਫਿਰੋਜ਼ਪੁਰ ’ਚ 29, ਕਪੂਰਥਲਾ ’ਚ 34, ਪਠਾਨਕੋਟ ਤੇ ਰੋਪੜ ’ਚ 27-27, ਹੁਸ਼ਿਆਰਪੁਰ ’ਚ 23, ਬਠਿੰਡਾ ’ਚ 22, ਮੋਗਾ ’ਚ 19, ਫਤਿਹਗੜ੍ਹ ਸਾਹਿਬ ’ਚ 18, ਨਵਾਂਸ਼ਹਿਰ ਤੇ ਫਾਜ਼ਿਲਕਾ ’ਚ 13-13, ਤਰਨ ਤਾਰਨ ਤੇ ਮੁਕਤਸਰ ’ਚ 9-9 ਅਤੇ ਮਾਨਸਾ ’ਚ 3 ਸੱਜਰੇ ਮਾਮਲੇ ਸਾਹਮਣੇ ਆਏ ਹਨ।

ਪੰਜਾਬ ‘ਚ ਕੋਰੋਨਾ ਵਾਇਰਸ ਦੇ ਹੁਣ ਤਕ 26909 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 17212 ਲੋਕ ਕੋਰੋਨਾ ਖਿਲਾਫ ਜੰਗ ਜਿੱਤ ਚੁੱਕੇ ਹਨ। ਮੌਜੂਦਾ ਸਮੇਂ 9022 ਐਕਟਿਵ ਕੇਸ ਹਨ। ਪੰਜਾਬ ‘ਚ 142 ਲੋਕ ਆਕਸੀਜ਼ਨ ਸਪੋਰਟ ‘ਤੇ ਹਨ ਤੇ 18 ਲੋਕਾਂ ਦੀ ਹਾਲਤ ਗੰਭੀਰ ਹੈ ਜੋ ਵੈਂਟੀਲੇਟਰ ‘ਤੇ ਹਨ।

  • 177
  •  
  •  
  •  
  •