ਰਾਮ ਮੰਦਰ ਟਰੱਸਟ ਦੇ ਪ੍ਰਧਾਨ ਨੂੰ ਹੋਇਆ ਕੋਰੋਨਾ, ਅਯੁੱਧਿਆ ‘ਚ ਮੋਦੀ, ਯੋਗੀ ਤੇ ਮੋਹਨ ਭਾਗਵਤ ਨਾਲ ਸਟੇਜ ਕੀਤੀ ਸੀ ਸਾਂਝੀ

ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲਦਾਸ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਨੂੰ ਲਖਨਊ ਸਥਿਤ ਮੇਂਦਾਤਾ ਹਸਪਤਾਲ ‘ਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

ਗੋਪਾਲਦਾਲ 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਕੀਤੇ ਮੁੱਖ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਸਟੇਜ ‘ਤੇ ਸਨ।

ਗੋਪਾਲ ਦਾਸ ਬੁੱਧਵਾਰ ਨੂੰ ਕ੍ਰਿਸ਼ਨ ਜਨਮ ਭੂਮੀ ‘ਤੇ ਜਨਮ ਅਸ਼ਟਮੀ ਮੌਕੇ ਆਏ ਸਨ। ਅੱਜ ਸਵੇਰੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਜਾਂਚ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਡਾ. ਭੂਦੇਵ ਨੇ ਦੱਸਿਆ ਕਿ ਮਹੰਤ ਗੋਪਾਲ ਦਾਸ ਨੂੰ ਹਲਕਾ ਬੁਖਾਰ ਅਤੇ ਖੰਘ ਸੀ। ਸਾਹ ਲੈਣ ‘ਚ ਤਕਲੀਫ਼ ਹੋ ਰਹੀ ਸੀ।

  • 26
  •  
  •  
  •  
  •