ਡੇਰੇ ‘ਚ ਸਾਧਾਂ ਵੱਲੋਂ ਸਿੱਖ ਸਿਹਤ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ

ਲੁਧਿਆਣਾ ਦੇ ਖਾਨਪੁਰ ਡੇਰੇ ਵਿਚ ਇੱਕ ਸਿੱਖ ਸਿਹਤ ਕਰਮੀ ਵਿਅਕਤੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡੇਰੇ ਦੇ ਕੁੱਝ ਲੋਕਾਂ ਨੇ ਮਲਟੀਪਰਪਜ਼ ਸਿਹਤ ਕਰਮੀ ਮਸਤਾਨ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਇਹ ਸਿਹਤ ਕਰਮੀ ਡੇਰੇ ਵਿਚ ਖੰਘ ਜ਼ੁਕਾਮ ਅਤੇ ਬੁਖ਼ਾਰ ਦੇ ਸ਼ੱਕੀ ਮਰੀਜ਼ ਨੂੰ ਮਿਲਣ ਮਗਰੋਂ ਉਨ੍ਹਾਂ ਨੂੰ ਕੋਰੋਨਾ ਜਾਂਚ ਕਰਵਾਉਣ ਵਾਸਤੇ ਕਹਿਣ ਲਈ ਗਿਆ ਸੀ ਪਰ ਡੇਰੇ ਵਾਲਿਆਂ ਨੇ ਉਸ ਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਸਿੱਖ ਨੌਜਵਾਨ ਮੁਸਤਾਨ ਸਿੰਘ ਵਾਰ-ਵਾਰ ਇਹੀ ਆਖ ਰਿਹਾ ਸੀ ਕਿ ਉਹ ਸਿਹਤ ਵਿਭਾਗ ਵੱਲੋਂ ਆਇਆ ਹੈ। ਇਸ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਮੁਸਤਾਨ ਸਿੰਘ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਡੇਰਾ ਪ੍ਰਬੰਧਕਾਂ ਨੇ ਉਸ ਨੂੰ ਫੜ ਕੇ ਬੰਦੀ ਬਣਾ ਲਿਆ। ਡੇਰੇ ਦੇ ਲੋਕ ਮੁਸਤਾਨ ਸਿੰਘ ਤੋਂ ਉਸਦੀ ਪਛਾਣ ਕਾਰਡ ਦੀ ਮੰਗ ਕਰ ਰਹੇ ਸਨ। ਡੇਰੇ ਦੇ ਇੱਕ ਸਾਧੂ ਨੇ ਨੌਜਵਾਨ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਨੂੰ ਵੀ ਖਿੱਚਿਆ। ਮੁਸਤਾਨ ਸਿੰਘ ਉਹ ਲੋਕ ਮੁਤਾਬਕ ਉਸਦੀ ਬਲੀ ਦੇਣ ਦੀਆਂ ਗੱਲਾਂ ਕਰ ਰਹੇ ਸਨ।

ਜਦੋਂ ਬਾਕੀ ਸਿਹਤ ਕਰਮੀ ਮੁਸਤਾਨ ਦੀ ਭਾਲ ਵਿਚ ਡੇਰੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਮੁਸਤਾਨ ਸਿੰਘ ਨੂੰ ਬੰਦੀ ਬਣਾਇਆ ਹੋਇਆ ਸੀ। ਪੁਲਿਸ ਨੇ ਮੌਕੇ ‘ਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਕੁੱਝ ਫ਼ਰਾਰ ਹੋ ਗਏ। ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਨੇ ਸਿਹਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਉਹ ਫੌਰੀ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਦੋਸ਼ੀਆਂ ‘ਤੇ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਸਖ਼ਤ ਸਜ਼ਾ ਦਿਵਾਉਣ।

  • 206
  •  
  •  
  •  
  •