ਪ੍ਰਧਾਨ ਮੰਤਰੀ ਮੋਦੀ ਦੇ ਵਿਵਾਦਿਤ ਬਿਆਨ ਖਿਲਾਫ਼ ਹਵਾਰਾ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ

ਅੰਮ੍ਰਿਤਸਰ– ਹਵਾਰਾ ਕਮੇਟੀ ਨੇ ਬੀਤੀ ਸ਼ਾਮ ਪ੍ਰਧਾਨ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕੀਤੀ ਤੇ ਰੋਸ ਜਿਤਾਇਆ ਕਿ ਉਹ ਗੋਬਿੰਦ ਰਮਾਇਣ ਬਾਰੇ ਕਹੇ ਗਏ ਆਪਣੇ ਸ਼ਬਦ ਵਾਪਸ ਲੈਣ।

ਇੱਥੇ ਭੰਡਾਰੀ ਪੁਲ ’ਤੇ ਕੀਤੇ ਮੁਜ਼ਾਹਰੇ ਦੌਰਾਨ ਹਵਾਰਾ ਕਮੇਟੀ ਦੇ ਬੁਲਾਰੇ ਬਲਜਿੰਦਰ ਸਿੰਘ ਨੇ ਆਖਿਆ ਕਿ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਭੂਮੀ ਪੂਜਨ ਵੇਲੇ ਕਹੇ ਸ਼ਬਦਾ ਦੀ ਸਖ਼ਤ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੁੰ ਠੇਸ ਪੁੱਜੀ ਹੈ ਜਿਸ ਕਾਰਨ ਨਰਿੰਦਰ ਮੋਦੀ ਆਪਣੇ ਇਹ ਸ਼ਬਦ ਵਾਪਸ ਲੈਣ।

ਉਨ੍ਹਾਂ ਨੇ ਗਿਆਨੀ ਇਕਬਾਲ ਸਿੰਘ ’ਤੇ ਵੀ ਦੋਸ਼ ਲਾਇਆ ਕਿ ਉਹ ਗੁਰੂਆਂ ਨੂੰ ਲਵ-ਕੁਸ਼ ਦੇ ਵੰਸ਼ਜ ਦੱਸ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ। ਕਮੇਟੀ ਨੇ ਉਨ੍ਹਾਂ ਨੁੰ ਤਾੜਨਾ ਵੀ ਕੀਤੀ। ਰੋਸ਼ ਮੁਜ਼ਾਹਰੇ ਦੌਰਾਨ ਨੌਜਵਾਨਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਤਖ਼ਤੀਆ ਵੀ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ਕਿ ਸਿੱਖ ਧਰਮ ਵੱਖਰਾ ਧਰਮ ਹੈ। ਪ੍ਰਦਰਸ਼ਨ ਵਿਚ ਵਿੱਚ ਸਤਨਾਮ ਸਿੰਘ ਕਾਹਲੋ, ਸੁਖਰਾਜ ਸਿੰਘ ਵੇਰਕਾ, ਮਹਾਬੀਰ ਸਿੰਘ ਸੁਲਤਾਨਵਿੰਡ ਤੇ ਹੋਰ ਆਗੂ ਸ਼ਾਮਲ ਸਨ।

  • 1K
  •  
  •  
  •  
  •