ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਦਮਾ

ਰੌਬਰਟ ਟਰੰਪ 71 ਸਾਲ ਦੇ ਸਨ। ਟਰੰਪ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ‘ਮੈਂ ਬਹੁਤ ਹੀ ਭਾਰੀ ਮਨ ਨਾਲ ਇਹ ਦੱਸ ਰਿਹਾ ਹਾਂ ਕਿ ਮੇਰਾ ਭਰਾ ਨਹੀਂ ਰਿਹਾ। ਉਹ ਸਿਰਫ਼ ਮੇਰਾ ਭਰਾ ਹੀ ਨਹੀਂ ਸਗੋਂ ਬਹੁਤ ਪੱਕਾ ਦੋਸਤ ਸੀ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ। ਰਾਸ਼ਟਰਪਤੀ ਟਰੰਪ ਵੱਲੋਂ ਦਿੱਤੇ ਬਿਆਨ ਦੇ ਆਧਾਰ ‘ਤੇ ਵਾਈਟ ਹਾਊਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

ਰੌਬਰਟ ਟਰੰਪ 71 ਸਾਲ ਦੇ ਸਨ। ਟਰੰਪ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ‘ਮੈਂ ਬਹੁਤ ਹੀ ਭਾਰੀ ਮਨ ਨਾਲ ਇਹ ਦੱਸ ਰਿਹਾ ਹਾਂ ਕਿ ਮੇਰਾ ਭਰਾ ਨਹੀਂ ਰਿਹਾ। ਉਹ ਸਿਰਫ਼ ਮੇਰਾ ਭਰਾ ਹੀ ਨਹੀਂ ਸਗੋਂ ਬਹੁਤ ਪੱਕਾ ਦੋਸਤ ਸੀ। ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ, ਪਰ ਅਸੀਂ ਦੁਬਾਰਾ ਮਿਲਾਂਗੇ। ਉਨ੍ਹਾਂ ਦੀਆਂ ਯਾਦਾਂ ਮੇਰੇ ਦਿਲ ‘ਚ ਰਹਿਣਗੀਆਂ।’

ਰਾਸ਼ਟਰਪਤੀ ਨੇ ਸ਼ੁੱਕਰਵਾਰ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਦਾ ਦੌਰਾ ਕੀਤਾ ਸੀ। ਰੌਬਰਟ ਟਰੰਪ ਹਸਪਤਾਲ ‘ਚ ਦਾਖ਼ਲ ਸਨ। ਰੌਬਰਟ ਟਰੰਪ ਨੇ ਹਾਲ ਹੀ ਵਿੱਚ ਟਰੰਪ ਪਰਿਵਾਰ ਦੀ ਤਰਫੋਂ ਇੱਕ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਭਤੀਜੀ ਮੈਰੀ ਵੱਲੋਂ ਲਿਖੀ ਕਿਤਾਬ ਦਾ ਪ੍ਰਕਾਸ਼ਨ ਰੋਕਣ ਦੀ ਮੰਗ ਕੀਤੀ ਗਈ ਸੀ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਮੈਰੀ ਨੇ ਇੱਕ ਆਰਥਿਕ ਸਮਝੌਤੇ ਦੇ ਸਬੰਧ ਵਿੱਚ ਟਰੰਪ ਪਰਿਵਾਰ ਨਾਲ ਇੱਕ ਗੁਪਤਤਾ ਸਮਝੌਤੇ ‘ਤੇ ਦਸਤਖਤ ਕੀਤੇ ਸੀ ਤੇ ਇਹ ਉਸ ਦੀ ਉਲੰਘਣਾ ਹੈ।

  • 137
  •  
  •  
  •  
  •