ਸ਼ਾਹੀਨ ਬਾਗ਼ ‘ਚ ਸੀਏਏ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਸ਼ਹਿਜ਼ਾਦ ਅਲੀ ਭਾਜਪਾ ‘ਚ ਸ਼ਾਮਲ

ਪਿਛਲੇ ਸਾਲ ਨਵੰਬਰ-ਦਸੰਬਰ ਦੇ ਮਹੀਨੇ ਵਿਚ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸਮਾਜ ਸੇਵੀ ਸ਼ਹਿਜ਼ਦ ਅਲੀ ਭਾਜਪਾ ਪਾਰਟੀ ਦੇ ਮੈਂਬਰ ਬਣ ਗਏ ਹਨ। ਸ਼ਹਿਜਾਦ ਅਲੀ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਵਿਚ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ।

ਬੀਜੇਪੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਜਾਦ ਅਲੀ ਨੇ ਕਿਹਾ ”ਮੈ ਭਾਜਪਾ ਵਿਚ ਸ਼ਾਮਲ ਹੋ ਗਿਆ ਹਾਂ ਤਾਂ ਕਿ ਆਪਣੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਤ ਕਰ ਸਕਾ ਜਿਹੜੇ ਸੋਚਦੇ ਹਨ ਕਿ ਭਾਜਪਾ ਸਾਡੀ ਦੁਸ਼ਮਣ ਹੈ। ਇਸ ਤੋਂ ਇਲਾਵਾ ਅਸੀ ਸੀਏਏ ਦੇ ਮੁੱਦੇ ਉੱਤੇ ਵੀ ਉਨ੍ਹਾਂ ਨਾਲ ਬੈਠਾਂਗੇ”। ਸ਼ਾਹੀਨ ਬਾਗ ਦਾ ਧਰਨਾ ਖਤਮ ਹੋਣ ਮਗਰੋਂ ਸ਼ਹਿਜਾਦ ਅਲੀ ਨੇ ਸੋਸ਼ਲ ਮੀਡੀਆ ਉੱਤੇ ਮੋਦੀ ਸਰਕਾਰ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ ਸੀ।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸ਼ਾਹੀਨ ਬਾਗ ਵਿਚ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਪ੍ਰਦਰਸਨ ਚੱਲਿਆ ਸੀ। ਉਸ ਦੌਰਾਨ ਸ਼ਹਿਜਾਦ ਅਲੀ ਵੀ ਇਸ ਪ੍ਰਦਰਸ਼ਨ ਦੇ ਵੱਡੇ ਚਹਿਰੇ ਵਜੋਂ ਵਿਖਾਈ ਦਿੱਤੇ ਸਨ ਅਤੇ ਉਹ ਸੀਏਏ ਦੇ ਵਿਰੋਧ ਵਿਚ ਆਪਣੀ ਗੱਲ ਰੱਖਦੇ ਸਨ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਉਹ ਭਾਜਪਾ ਅਤੇ ਆਰਐਸਐਸ ਦੇ ਕੱਟੜ ਵਿਰੋਧੀ ਵੀ ਰਹੇ ਹਨ। ਪਰ ਹੁਣ ਉਹ ਖੁਦ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

  • 156
  •  
  •  
  •  
  •