ਸਿੱਟ ਨੇ ਕੋਟਕਪੂਰਾ ਗੋਲੀਕਾਂਡ ‘ਚ ਪੁਲਿਸ ਵੱਲੋਂ ਨਾਮਜ਼ਦ 23 ਵਿਅਕਤੀਆਂ ਨੂੰ ਬੇਗੁਨਾਹ ਕਰਾਰ ਦਿੱਤਾ

14 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਮਾਮਲੇ ‘ਚ ਕੋਟਕਪੂਰਾ ਪ੍ਰਦਰਸ਼ਨ ਦੌਰਾਨ ਹੋਏ ਗੋਲੀਕਾਂਡ ਨੂੰ ਲੈਕੇ ਜਿੰਨਾਂ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਉਨ੍ਹਾਂ ਨੂੰ SIT ਨੇ ਕਲੀਨ ਚਿੱਟ ਦੇ ਦਿੱਤੀ ਹੈ, ਅਦਾਲਤ ਵਿੱਚ SIT ਨੇ ਤਤਕਾਲੀ SHO ਅਤੇ DSP ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਇਸ ਦਾ ਖ਼ੁਲਾਸਾ ਕੀਤਾ ਹੈ, ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ, ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਸਤਨਾਮ ਸਿੰਘ ਚੰਦੜ, ਅਵਤਾਰ ਸਿੰਘ, ਗਿਆਨੀ ਕੇਵਲ ਸਿੰਘ, ਦਲੇਰ ਸਿੰਘ, ਹਰਜੀਤ ਸਿੰਘ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ, ਗੁਰਸੇਵਕ ਸਮੇਤ ਕੁੱਲ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਕੋਟਕਪੂਰਾ ਗੋਲੀਕਾਂਡ ਵਿੱਚ 15 ਲੋਕਾਂ ਖ਼ਿਲਾਫ਼ ਇਰਾਦਤਨ ਕਤਲ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ,ਉਸ ਦਿਨ ਕੇਸ ਵਿੱਚ ਨਾਮਜ਼ਦ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਤੋਂ ਇਲਾਵਾ 8 ਹੋਰ ਲੋਕ ਮੰਦਰ ਸਿੰਘ ਬਰਨਾਲਾ,ਰਛਪਾਲ ਸਿੰਘ,ਬਲਪ੍ਰੀਤ ਸਿੰਘ ਮੋਗਾ, ਬਲਕਾਰ ਸਿੰਘ ਬਠਿੰਡਾ, ਬੱਗਾ ਸਿੰਘ ਮਾਨਸਾ, ਜਗਰੂਪ ਸਿੰਘ,ਬੇਅੰਤ ਸਿੰਘ ਕੋਟਕਪੂਰਾ, ਹਰਵਿੰਦਰ ਸਿੰਘ ਬਰਨਾਲਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ।

ਹੁਣ ਇਸ ਕੇਸ ਵਿੱਚ ਗੋਲੀਕਾਂਡ ਘਟਨਾਵਾਂ ਦੀ ਪੜਤਾਲ ਕਰ ਰਹੀ ਸਿੱਟ ਦੇ ਪ੍ਰਮੁੱਖ ਮੈਂਬਰ ਅਤੇ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੇਸ ਦੇ ਸ਼ਿਕਾਇਤਕਰਤਾ ਅਤੇ ਤਤਕਾਲੀਨ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਤਤਕਾਲੀਨ ਡੀਐੱਸਪੀ ਬਲਜੀਤ ਸਿੰਘ ਸਿੱਧੂ ਨੂੰ ਨਾਮਜਦ ਕੀਤਾ ਜਾ ਚੁੱਕਿਆ ਹੈ ਅਤੇ ਤਿੰਨ ਦਿਨ ਪਹਿਲਾਂ ਅਦਾਲਤ ਵਿੱਚ ਇੰਨ੍ਹਾਂ ਦੋਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਵੀ ਦਾਖਲ ਕਰ ਦਿੱਤੀ ਹੈ ਅਤੇ ਐੱਸਐੱਚਓ ਅਤੇ ਡੀਐੱਸਪੀ ਦੇ ਖਿਲਾਫ ਅਦਾਲਤ ਵਿੱਚ ਦਰਜ ਇਸ ਚਾਰਜਸ਼ੀਟ ਵਿੱਚ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਾਲੇ ਦਿਨ ਹਿੰਸਕ ਪ੍ਰਦਰਸਨ ਕਰਨ ਦੇ ਇਲਜ਼ਾਮ ਵਿੱਚ ਨਾਮਜ਼ਦ ਸਿੱਖ ਜੱਥੇਬੰਦੀਆਂ ਦੇ ਅਧਿਕਾਰੀਆਂ, ਵਰਕਰਾਂ ਸਮੇਤ 23 ਲੋਕਾਂ ਨੂੰ ਬੇਗੁਨਾਹ ਕਰਾਰ ਦਿੰਦੇ ਹੋਏ, ਉਨ੍ਹਾਂ ਨੂੰ ਖਾਨਾ ਨੰਬਰ ਦੋ ਵਿੱਚ ਰੱਖਿਆ ਹੈ ।

  • 518
  •  
  •  
  •  
  •