ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, 24 ਘੰਟਿਆਂ ‘ਚ 51 ਮੌਤਾਂ, 1492 ਨਵੇਂ ਕੇਸ ਆਏ

ਪੰਜਾਬ ‘ਚ ਸੋਮਵਾਰ ਨੂੰ ਪਹਿਲੀ ਵਾਰ ਕੋਰੋਨਾ ਨਾਲ ਇੱਕ ਦਿਨ ‘ਚ ਸਭ ਤੋਂ ਮੌਤਾਂ ਹੋਈਆਂ ਹਨ। ਸੂਬੇ ‘ਚ ਕੱਲ੍ਹ ਕੋਰੋਨਾ ਨਾਲ 51 ਮੌਤਾਂ ਹੋਈਆਂ ਹਨ। ਕੋਰੋਨਾ ਵਾਇਰਸ ਦੇ 1492 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32695 ਹੋ ਗਈ ਹੈ। ਸਭ ਤੋਂ ਵੱਧ ਨਵੇਂ ਜਲੰਧਰ 298, ਲੁਧਿਆਣਾ ਤੋਂ 220, ਫਿਰੋਜ਼ਪੁਰ 153, ਬਠਿੰਡਾ 153 ਤੇ ਪਟਿਆਲਾ ਤੋਂ 130 ਨਵੇਂ ਮਰੀਜ਼ ਰਿਪੋਰਟ ਹੋਏ ਹਨ।

ਪੰਜਾਬ ਵਿੱਚ ਹੁਣ ਤੱਕ 782463 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 32695 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 20180 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 11653 ਐਕਟਿਵ ਕੇਸ ਹਨ, ਜਿਹਨਾਂ ‘ਚੋਂ 345 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 38 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।

ਹੁਣ ਤੱਕ 862 ਮਰੀਜ਼ ਦਮ ਤੋੜ ਚੁੱਕੇ ਹਨ। ਲੰਘੇ ਦਿਨ ਹੋਈਆਂ 51 ਮੌਤਾਂ ‘ਚ 6 ਪਟਿਆਲਾ, 14 ਲੁਧਿਆਣਾ, 5 ਜਲੰਧਰ, 2 ਅੰਮ੍ਰਿਤਸਰ, 3 ਫਿਰੋਜ਼ਪੁਰ, 3 ਫਤਿਹਗੜ੍ਹ ਸਾਹਿਬ, 3 ਤਰਨਤਾਰਨ, 1 ਬਰਨਾਲਾ, 1 ਕਪੂਰਥਲਾ, 1 ਮੋਗਾ, 1 ਪਠਾਨਕੋਟ, 2 ਸੰਗਰੂਰ, 3 ਬਠਿੰਡਾ, 1 ਫਰੀਦਕੋਟ, 1 ਗੁਰਦਾਸਪੁਰ, 2 ਨਵਾਂ ਸ਼ਹਿਰ, 1 ਹੁਸ਼ਿਆਰਪੁਰ ਤੇ 1 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ। ਜਦਕਿ ਸੋਮਵਾਰ ਨੂੰ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 749 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

  • 98
  •  
  •  
  •  
  •