ਪੰਜਾਬ ‘ਚ ਕੋਰੋਨਾ ਹੋਇਆ ਬੇਲਗ਼ਾਮ, ਕੁੱਲ ਮਾਮਲੇ 34 ਹਜ਼ਾਰ ਤੋਂ ਪਾਰ ਹੋਏ

ਪੰਜਾਬ ਵਿਚ ਕੋਰੋਨਾ ਬੇਲਗਾਮ ਹੁੰਦਾ ਜਾ ਰਿਹਾ ਹੈ। ਬੀਤੇ ਦਿਨ 1704 ਨਵੇਂ ਕੋਰੋਨਾ ਦੇ ਆਉਣ ਨਾਲ ਸੂਬੇ ਦਾ ਅੰਕੜਾ 34 ਹਜ਼ਾਰ ਤੋਂ ਪਾਰ ਹੋ ਗਿਆ ਹੈ। ਜਦਕਿ ਇੱਕ ਦਿਨ ਅੰਦਰ ਹੀ 35 ਮੌਤਾਂ ਦਰਜ ਹੋਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਹੁਣ 900 ਦੇ ਨੇੜੇ ਪਹੁੰਚ ਗਈ ਹੈ।

ਮੰਗਲਵਾਰ ਨੂੰ ਲੁਧਿਆਣਾ 8, ਪਟਿਆਲਾ 4, ਅੰਮ੍ਰਿਤਸਰ 4, ਮੁਹਾਲੀ 3, ਨਵਾਂਸ਼ਹਿਰ 3, ਰੋਪੜ 2, ਤਰਨਤਾਰਨ 2, ਫਰੀਦਕੋਟ 1, ਫਤਿਹਗੜ੍ਹ ਸਾਹਿਬ 1, ਜਲੰਧਰ 1 ‘ਤੇ ਕਪੂਰਥਲਾ ਤੋਂ 1 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਸਦੇ ਇਲਾਵਾ 19 ਜ਼ਿਲਿਆਂ ਵਿੱਚੋਂ 1582 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹਨ।

ਪੰਜਾਬ ਵਿੱਚ ਹੁਣ ਤੱਕ 801990 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 3 4400 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 21762 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 11740 ਐਕਟਿਵ ਕੇਸ ਹਨ, ਜਿਹਨਾਂ ‘ਚੋਂ 336 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 37 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ

  • 48
  •  
  •  
  •  
  •