ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਅਤੇ ਹੁਣ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ।

ਉਨ੍ਹਾਂ ਟਵਿਟਰ ‘ਤੇ ਕਿਹਾ, ‘ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਨੇ ਨੌਕਰੀਆਂ ਗਵਾਈਆਂ ਹਨ। ਦੋ ਕਰੋੜ ਪਰਵਾਰਾਂ ਦਾ ਭਵਿੱਖ ਅੰਧਕਾਰ ਵਿਚ ਹੈ। ਫ਼ੇਸਬੁਕ ‘ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾਉਣ ਨਾਲ ਬੇਰੁਜ਼ਗਾਰੀ ਅਤੇ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ।’

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸੇ ਵਿਸ਼ੇ ‘ਤੇ ਕਿਹਾ, ‘ਹੁਣ ਸਚਾਈ ਜੱਗ ਜ਼ਾਹਰ ਹੈ। ਕੇਵਲ ਅਪ੍ਰੈਲ-ਜੁਲਾਈ 2020 ਵਿਚ 1.90 ਕਰੋੜ ਨੌਕਰੀਪੇਸ਼ਾ ਲੋਕਾਂ ਦੀ ਨੌਕਰੀ ਗਈ।’

  •  
  •  
  •  
  •  
  •