ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਵੱਜਿਆ ਬਿਗਲ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਗੁਰਦੁਆਰਾ ਚੋਣ ਡਾਇਰੇਕਟਰ ਸ. ਨਰਿੰਦਰ ਸਿੰਘ ਨੇ ਅਪਣੇ ਦਫਤਰ ਵਿਚ ਇੱਕ ਮੀਟਿੰਗ ਬੁਲਾ ਕੇ ਇਸ ਮਸਲੇ ਤੇ ਚਰਚਾ ਕੀਤੀ।

ਮੀਟਿੰਗ ਵਿਚ ਆਮ ਅਕਾਲੀ ਦਲ ਵਲੋਂ ਗੁਰਵਿੰਦਰ ਸਿੰਘ ਸੈਨੀ, ਸ਼੍ਰੌਮਣੀ ਅਕਾਲੀ ਦਲ (ਬਾਦਲ) ਵਲੋਂ ਇੰਦਰਮੋਹਨ ਸਿੰਘ, ਜਾਗੋ ਪਾਰਟੀ ਵਲੋਂ ਪਰਮਿੰਦਰ ਸਿੰਘ ਮੋਤੀ ਨਗਰ ਅਤੇ ਸ਼੍ਰੌਮਣੀ ਅਕਾਲੀ ਦਲ (ਦਿੱਲੀ) ਵਲੋਂ ਸ. ਪਰਮਜੀਤ ਸਿੰਘ ਸਰਨਾ ਦਾ ਬੇਟਾ ਅਤੇ ਤਜਿੰਦਰ ਸਿੰਘ ਗੋਪਾ ਹਾਜਿਰ ਹੋਏ ਸਨ।

ਬੀਤੀ ਸ਼ਾਮ ਹੋਈ ਮੀਟਿੰਗ ਵਿਚ ਵਿਚਾਰ ਕੀਤਾ ਗਿਆ ਕਿ ਵੋਟਰਾਂ ਦੀ ਲਿਸਟ ਬਨਾਉਣ ਅਤੇ ਉਸਨੂੰ ਵੈਰੀਫਾਈ ਕਰਨ ਵਾਸਤੇ ਪ੍ਰਿੰਟ ਮੀਡੀਆ ਅਤੇ ਫਲੈਕਸ ਬੋਰਡਾਂ ਰਾਹੀ ਪਰਚਾਰ ਦਾ ਸਹਾਰਾ ਲੈਕੇ ਕੰਮ ਸ਼ੁਰੂ ਕਰ ਦਿੱਤਾ ਜਾਏ । ਇਸ ਦੌਰਾਨ ਨਰਿੰਦਰ ਸਿੰਘ ਨੇ ਭਰੋਸਾ ਦਿਵਾਇਆ ਕੀ ਸਰਕਾਰ ਵੱਲੋਂ 2 ਮਹੀਨੇ ਲਗਾ ਕੇ ਘਰੋ ਘਰੀ ਜਾ ਕੇ ਵੋਟਰ ਲਿਸਟ ਦੀ ਪੜਤਾਲ ਵੀ ਕਰਵਾਈ ਜਾਏਗੀ ਜਿਸ ਨਾਲ ਝੂਠੀਆਂ ਬਣੀਆਂ ਵੋਟਾਂ ਨੂੰ ਕੱਟਿਆ ਜਾ ਸਕੇ । ਨਰਿੰਦਰ ਸਿੰਘ ਦੇ ਸਹਾਇਕ ਨੇ ਦੱਸਿਆ ਕੀ ਆਉਣ ਵਾਲੀਆਂ ਚੋਣਾਂ ਵਾਸਤੇ ਸੋਫਟਵੇਅਰ ਅਪਡੇਟ ਨਾ ਹੋਣ ਕਰਕੇ ਵੋਟਰ ਲਿਸਟ ਦਾ ਸਾਰਾ ਕੰਮ ਅਗਲੇ ਹਫਤੇ ਤੋਂ ਸ਼ੁਰੂ ਕਰ ਦਿੱਤਾ ਜਾਏਗਾ ।

  • 269
  •  
  •  
  •  
  •