ਤਰਨਤਾਰਨ: ਬੀਐਸਐਫ ਵੱਲੋਂ ਭਾਰਤ-ਪਾਕਿ ਸਰਹੱਦ ‘ਤੇ 5 ਘੁਸਪੈਠੀਏ ਮਾਰਨ ਦਾ ਦਾਅਵਾ

ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਲ ਸਰਹੱਦੀ ਚੌਕੀ ’ਤੇ ਪੰਜ ਵਿਅਕਤੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਤੇ ਕਿਹਾ ਹੈ ਕਿ ਇਹ ਪੰਜੇ ਵਿਅਕਤੀ ਪੰਜਾਬ ਦੇ ਤਰਨਤਾਰਨ ਵਿਖੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਇਸਦੀ ਜਾਂਚ ਹੋ ਰਹੀ ਹੈ ਕਿ ਇਹ ਵਿਅਕਤੀ ਕੌਣ ਸਨ।

ਬੀਐਸਐਫ਼ ਨੇ ਜਾਰੀ ਬਿਆਨ ‘ਚ ਕਿਹਾ ਕਿ, 103 ਬਟਾਲੀਅਨ ਦੇ ਚੌਕਸੀ ਸਿਪਾਹੀਆਂ ਨੇ ਤਰਨਤਾਰਨ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਘੁਸਪੈਠੀਏ ਵੇਖੇ ਸਨ। ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ। ਘੁਸਪੈਠੀਆਂ ਨੇ ਬੀਐਸਐਫ ਦੇ ਜਵਾਨਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਫਾਈਰਿੰਗ ਸ਼ੁਰੂ ਹੋਣ ਤੋਂ ਪੰਜੇ ਘੁਸਪੈਠੀਏ ਜਵਾਬੀ ਕਰਵਾਈ ‘ਚ ਮਾਰੇ ਗਏ।

ਬੀਐਸਐਫ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਇੱਕ ਏ ਕੇ 47, ਇੱਕ ਪਿਸਤੌਲ ਅਤੇ ਇੱਕ ਪਿੱਠੂ ਬੈਗ ਬਰਾਮਦ ਕੀਤਾ ਗਿਆ ਹੈ। ਹਥਿਆਰਾਂ ਅਤੇ ਬੈਗਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਇਹ ਘਟਨਾ ਸਵੇਰ ਦੇ 4:45 ਵਜੇ ਵਾਪਰੀ। ਤਰਨਤਾਰਨ ‘ਚ ਅਕਸਰ ਨਸ਼ੇ ਦੀ ਤਸਕਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਇਹ ਘਟਨਾ ਵੀ ਇਸੇ ਤਰ੍ਹਾਂ ਦੀ ਹੀ ਲਗਦੀ ਹੈ।

  • 82
  •  
  •  
  •  
  •