ਬਰੈਂਪਟਨ ਵਿਚ ਕੁੱਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਕਤਲ ਕੀਤੇ ਪੰਜਾਬੀ ਨੌਜਵਾਨ ਨੂੰ ਕੀਤਾ ਗਿਆ ਯਾਦ

ਅੱਜ ਬਰੈਂਪਟਨ ਵਿਖੇ ਨੌਜਵਾਨ ਸੂਰਜਦੀਪ ਸਿੰਘ ਦੀ ਯਾਦ ਵਿੱਚ ਬੇਹੱਦ ਭਰਵਾਂ ਇਕੱਠ ਹੋਇਆ ਹੈ।  ਇਸ ਨੌਜਵਾਨ ਦਾ ਕੁੱਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਬਰੈਂਪਟਨ ਵਿਖੇ ਵੱਡੀ ਗਿਣਤੀ ਵਿੱਚ ਸੁਹਿਰਦ ਨਾਗਰਿਕਾਂ, ਨੌਜਵਾਨ ਦੇ ਦੋਸਤਾਂ ,ਚੁੱਣੇ ਹੋਏ ਨੁਮਾਇੰਦਿਆਂ ਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਨੌਜਵਾਨ ਨੂੰ ਸੇਜਲ ਅੱਖਾਂ ਨਾਲ ਯਾਦ ਕੀਤਾ ਹੈ ਤੇ ਉਸਦੇ ਇਨਸਾਫ਼ ਲਈ ਗੁਹਾਰ ਲਗਾਈ ਹੈ।

ਬੇਸ਼ੱਕ ਇਸ ਨੋਜਵਾਨ ਦੇ ਕਤਲ ਨਾਲ ਸਬੰਧਤ ਸ਼ਕੀ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਫਿਰ ਵੀ ਸ਼ਹਿਰ ਦੇ ਆਮ ਵਸਨੀਕਾਂ ਤੇ ਪੜਨ ਆਏ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਨੂੰ ਇਸ ਮੌਕੇ ਬੇਨਤੀ ਕੀਤੀ ਗਈ ਹੈ।ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਭਰ ਵਿੱਚ ਵੱਡੀ ਗਿਣਤੀ ਚ ਨੋਜਵਾਨ ਵਿਦਿਆਰਥੀਆਂ ਦੀਆਂ ਵੱਖ-ਵੱਖ ਕਾਰਨਾਂ ਕਰਕੇ ਮੌਤਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਬਾਰੇ ਭਾਈਚਾਰਾ ਚਿੰਤਤ ਹੈ।

  • 121
  •  
  •  
  •  
  •