ਮੀਂਹ ਨਾਲ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫਸਲ ਬਰਬਾਦ

ਕੁਦਰਤੀ ਆਫ਼ਤਾਂ ਤੇ ਪ੍ਰਸ਼ਾਸਨ ਦੀਆਂ ਲਾਪ੍ਰਵਾਹੀਆਂ ਦਾ ਖਮਿਆਜ਼ਾ ਅੱਜ ਵੀ ਕਿਸਾਨ ਭੁਗਤ ਰਹੇ ਹਨ। ਇੱਕ ਵਾਰ ਫਿਰ ਬਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਦਾ ਕਰੀਬ 300 ਤੋਂ ਵੱਧ ਏਕੜ ਦਾ ਰਕਬਾ ਮੀਂਹ ਦੀ ਭੇਟ ਚੜ੍ਹ ਗਿਆ। ਇਸ ‘ਚ ਝੋਨੇ ਤੇ ਨਰਮੇ ਦੀ ਬਿਜਾਈ ਕੀਤੀ ਹੋਈ ਹੈ।

ਫਾਜ਼ਿਲਕਾ: ਕੁਦਰਤੀ ਆਫ਼ਤਾਂ ਤੇ ਪ੍ਰਸ਼ਾਸਨ ਦੀਆਂ ਲਾਪ੍ਰਵਾਹੀਆਂ ਦਾ ਖਮਿਆਜ਼ਾ ਅੱਜ ਵੀ ਕਿਸਾਨ ਭੁਗਤ ਰਹੇ ਹਨ। ਇੱਕ ਵਾਰ ਫਿਰ ਬਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਦਾ ਕਰੀਬ 300 ਤੋਂ ਵੱਧ ਏਕੜ ਦਾ ਰਕਬਾ ਮੀਂਹ ਦੀ ਭੇਟ ਚੜ੍ਹ ਗਿਆ। ਇਸ ‘ਚ ਝੋਨੇ ਤੇ ਨਰਮੇ ਦੀ ਬਿਜਾਈ ਕੀਤੀ ਹੋਈ ਹੈ। ਕਿਸਾਨਾਂ ਵੱਲੋਂ ਖੇਤਾਂ ‘ਚ ਖੜੇ ਪਾਣੀ ਨੂੰ ਖੇਤਾਂ ‘ਚੋ ਬਾਹਰ ਕੱਢਣ ਲਈ ਆਪਣੇ ਪਧਰ ‘ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫਸਲਾਂ ਬਰਬਾਦ ਹੋ ਗਈਆਂ ਹਨ। ਜੋ ਫ਼ਸਲ ਪਾਣੀ ‘ਚ ਡੁੱਬ ਗਈ ਉਸ ਦੇ ਬਹਾਲ ਹੋਣ ਦੀ ਕੋਈ ਉਮੀਦ ਨਹੀਂ। ਉਨ੍ਹਾਂ ਦੱਸਿਆ ਕਿ ਪਿੰਡ ਦਾ ਕਰੀਬ 200 ਏਕੜ ਰਕਬਾ ਝੋਨੇ ਹੇਠ ਤੇ 100 ਏਕੜ ਰਕਬਾ ਨਰਮੇ ਵਾਲਾ ਬਰਬਾਦ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨ ਆਏ ਮੀਂਹ ਕਰਕੇ ਪਾਣੀ ਖੇਤਾਂ ‘ਚ ਇਕੱਠਾ ਹੋ ਗਿਆ ਤੇ ਉਚੇ ਖੇਤਾਂ ਤੇ ਹੋਰ ਪਾਸਿਓਂ ਵੀ ਪਾਣੀ ਇਸ ਪ੍ਰਭਾਵਿਤ ਰਕਬੇ ‘ਚ ਪਹੁੰਚ ਗਿਆ।

ਬੇਸ਼ਕ ਕਿਸਾਨ ਆਪਣੇ ਪੱਧਰ ‘ਤੇ ਮੋਟਰਾਂ ਰਾਹੀ ਪਾਣੀ ਖੇਤਾਂ ‘ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਨੂੰ ਗੁਹਾਰ ਲਾਈ ਹੈ ਕਿ ਉਹ ਇੱਕ ਵਾਰੀ ਮੌਕਾ ਵੇਖਣ ਤੇ ਬਰਬਾਦ ਫਸਲਾਂ ਦੀ ਭਰਪਾਈ ਲਈ ਮਦਦ ਕੀਤੀ ਜਾਵੇ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪਾਣੀ ਨਿਕਾਸੀ ਦਾ ਪ੍ਰਬੰਧ ਪੱਕੇ ਤੌਰ ‘ਤੇ ਕੀਤਾ ਜਾਵੇ ਤਾਂ ਜੋ ਭਵਿਖ ਵਿੱਚ ਅਜਿਹੀ ਸਮੱਸਿਆ ਆਉਣ ‘ਤੇ ਫਸਲਾਂ ਨੂੰ ਬਚਾਇਆ ਜਾ ਸਕੇ।

  • 115
  •  
  •  
  •  
  •