ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ

ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਾਦੂਵਾਲ ਨੂੰ 10 ਨਵੰਬਰ, 2015 ਨੂੰ ਸਰਬੱਤ ਖ਼ਾਲਸਾ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ।

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਤਖ਼ਤ ਸਾਹਿਬ ਨਤਮਸਤਕ ਹੋਣ ਮੌਕੇ ਜਥੇਦਾਰੀ ਤੋਂ ਆਪਣਾ ਅਸਤੀਫ਼ਾ ‘ਬੇਨਤੀ ਪੱਤਰ’ ਦੇ ਰੂਪ ਵਿਚ ਦੇ ਦਿੱਤਾ। ਉਨ੍ਹਾਂ ਨੇ ਉਕਤ ਬੇਨਤੀ ਪੱਤਰ ਤਖ਼ਤ ਸਾਹਿਬ ਵਿਖੇ ਰੱਖਦੇ ਹੋਏ ਸਰਬੱਤ ਖ਼ਾਲਸਾ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਜਗਾ ਕਿਸੇ ਹੋਰ ਨੂੰ ਜਥੇਦਾਰੀ ਦੇ ਦਿੱਤੀ ਜਾਵੇ।

ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ 13 ਜੁਲਾਈ, 2020 ਨੂੰ ਦਾਦੂਵਾਲ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ ਤੇ ਬਾਅਦ ‘ਚ ਪੱਕਾ ਕਰ ਦਿੱਤਾ ਗਿਆ।

  • 328
  •  
  •  
  •  
  •