ਭਾਈ ਲਾਲ ਸਿੰਘ ਅਕਾਲਗੜ੍ਹ ਨੂੰ 28 ਸਾਲ ਬਾਅਦ ਮਿਲੀ ਪੱਕੀ ਰਿਹਾਈ

ਸਿੱਖ ਰਾਜਸੀ ਕੈਦੀ ਭਾਈ ਲਾਲ ਸਿੰਘ ਅਕਾਲਗੜ ਨੂੰ ਆਖਰਕਾਰ ਬੀਤੀ ਸ਼ਾਮ ਪੱਕੇ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ। ਉਹ ਪਿਛਲੇ 28 ਸਾਲਾਂ ਤੋਂ ਭਾਰਤ ਵਿਚ ਕੈਦ ਸਨ। 14 ਜੁਲਾਈ 1992 ਨੂੰ ਗ੍ਰਿਫਤਾਰ ਕੀਤੇ ਗਏ, ਭਾਈ ਲਾਲ ਸਿੰਘ ਨੂੰ 8 ਜਨਵਰੀ 1997 ਨੂੰ ਮਿਰਜ਼ਾਪੁਰ (ਗੁਜਰਾਤ) ਵਿਖੇ ਅਹਿਮਦਾਬਾਦ ਦਿਹਾਤੀ ਦੀ ਟਾਡਾ ਅਦਾਲਤ ਨੇ ਟਾਡਾ ਐਕਟ ਦੀ ਧਾਰਾ 3 ਅਤੇ 5 ਦੇ ਤਹਿਤ, 120-ਬੀ ਆਈਪੀਸੀ, ਐਕਸਪਲੋਸੀਵ ਸੈਕਸ਼ਨ 5 ਅਤੇ ਆਰਮਜ਼ ਐਕਟ ਦੀ ਧਾਰਾ 25 (1) (ਏ) ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਭਾਈ ਲਾਲ ਸਿੰਘ

ਜਿਕਰਯੋਗ ਹੈ ਕਿ ਲੰਘੇ ਸਾਲ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤ ਸਰਕਾਰ ਨੇ ਅੱਠ ਬੰਦੀ ਸਿੰਘ ਨੂੰ ਪੱਕੀ ਰਿਹਾਈ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਬੰਦੀਆਂ ਸਿੰਘਾਂ ਵਿੱਚ ਭਾਈ ਲਾਲ ਸਿੰਘ ਦਾ ਨਾਂ ਵੀ ਸ਼ਾਮਲ ਸੀ। ਭਾਰਤ ਸਰਕਾਰ ਦੇ ਐਲਾਨ ਦੇ ਸਿੱਟੇ ਵਜੋਂ, ਗੁਜਰਾਤ ਸਰਕਾਰ ਨੇ ਭਾਈ ਲਾਲ ਸਿੰਘ ਦੀ ਰਿਹਾਈ ਦੇ ਹੁਕਮ ਨੂੰ ਮੈਕਸੀਮਮ ਸਿਕਉਰਟੀ ਜੇਲ, ਨਾਭਾ ਵਿਖੇ 3 ਮਾਰਚ, 2020 ਨੂੰ ਭੇਜਿਆ ਸੀ ਪਰ ਉਨ੍ਹਾਂ ਦੀ ਰਿਹਾਈ ਵਿੱਚ ਪੰਜਾਬ ਸਰਕਾਰ ਨੇ ਦੇਰੀ ਕਰ ਦਿੱਤੀ।

 ਵਕੀਲ ਜਸਪਾਲ ਸਿੰਘ ਮੰਝਪੁਰ

ਭਾਈ ਲਾਲ ਸਿੰਘ, ਜੋ ਕਿ ਇਨ੍ਹੀਂ ਦਿਨੀ ਪੇਰੋਲ ਉੱਤੇ ਜੇਲ੍ਹ ਵਿਚੋਂ ਬਾਹਰ ਸਨ, ਨੂੰ ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਅਤੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਨੂੰ ਪੱਕੇ ਤੌਰ ਉੱਤੇ ਰਿਹਾਅ ਕਰ ਦਿੱਤਾ ਗਿਆ।

ਭਾਰਤ ਵਿਚ, ਉਮਰ ਕੈਦ ਦੀ ਸਜ਼ਾ ਵਾਲੇ ਵਿਅਕਤੀ ਨੂੰ ਆਮ ਤੌਰ ‘ਤੇ 10-14 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਂਦਾ ਹੈ ਪਰ ਭਾਈ ਲਾਲ ਸਿੰਘ ਨੂੰ 28 ਸਾਲ ਜੇਲ੍ਹ ਵਿਚ ਬਿਤਾਉਣੇ ਪਏ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ “ਭਾਈ ਲਾਲ ਸਿੰਘ ਨੂੰ ਇੱਕ ਦਹਾਕੇ ਪਹਿਲਾਂ ਰਿਹਾਅ ਕੀਤਾ ਜਾਣਾ ਚਾਹੀਦਾ ਸੀ”।

  • 699
  •  
  •  
  •  
  •