ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ

ਭਾਰਤ ਵੱਲੋਂ ਅਮਰੀਕਾ ਨਾਲ ਹਮੇਸ਼ਾਂ ਚੰਗੇ ਸੰਬੰਧਾਂ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਹੁਣ ਅਮਰੀਕਾ ਨੇ ਇਸਦੇ ਉਲਟ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤ ਦੀ ਯਾਤਰਾ ‘ਤੇ ਨਾ ਜਾਣ।

ਅਮਰੀਕਾ ਨੇ ਇਸ ਐਡਵਾਈਜ਼ਰੀ ਦੀ ਸਪਸ਼ਟ ਵਜ੍ਹਾ ਨਹੀਂ ਦੱਸੀ ਗਈ ਪਰੰਤੂ ਇਸ ਤਰ੍ਹਾਂ ਦੀ ਸਲਾਹ ਸਿਰਫ਼ ਅੱਤਵਾਦ, ਗ੍ਰਹਿ ਯੁੱਧ, ਜਥੇਬੰਧਕ ਜੁਲਮ ਜਾਂ ਮਹਾਂਮਾਰੀ ਵਰਗੇ ਕਾਰਨਾਂ ਤੋਂ ਹੀ ਦਿੱਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਅਮਰੀਕਾ ਨੇ ਭਾਰਤ ਦੀ ਯਾਤਰਾ ਲਈ ਸ਼੍ਰੇਣੀ 4 ਤੈਅ ਕੀਤੀ ਹੈ, ਜੋ ਬਹੁਤ ਖ਼ਰਾਬ ਮੰਨੀ ਜਾਂਦੀ ਹੈ। ਅਮਰੀਕਾ ਨੇ ਅਜਿਹੀ ਰੇਟਿੰਗ ਸੀਰੀਆ, ਪਾਕਿਸਤਾਨ, ਈਰਾਨ, ਇਰਾਕ ਜਾਂ ਯਮਨ ਵਰਗੇ ਮੁਲਕਾਂ ਲਈ ਤੈਅ ਕਰ ਰੱਖੀ ਹੈ।

ਅਮਰੀਕਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਸੰਕਟ ਹੈ। ਇਸ ਦੇ ਇਲਾਵਾ ਦੇਸ਼ ਵਿਚ ਅਪਰਾਧ ਅਤੇ ਅੱਤਵਾਦ ਵਿਚ ਤੇਜ਼ੀ ਆਈ ਹੈ। ਇਸ ਲਈ ਅਮਰੀਕੀ ਨਾਗਰਿਕ ਭਾਰਤ ਦੀ ਯਾਤਰਾ ਨਾ ਕਰਨ। ਅਮਰੀਕਾ ਨੇ ਆਪਣੀ ਐਡਵਾਇਜ਼ਰੀ ਦਾ ਕਾਰਨ ਕੁਝ ਹੋਰ ਕਾਰਨਾਂ ਵਿਚ ਜਨਾਨੀਆਂ ਖਿਲਾਫ ਅਪਰਾਧ ਅਤੇ ਅੱਤਵਾਦ ਨੂੰ ਵੀ ਦੱਸਿਆ ਹੈ।

ਓਧਰ ਇੰਡੀਅਨ ਟੂਰੀਜ਼ਮ ਐਂਡ ਹਾਸਪਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਟਰੈਵਲ ਐਡਵਾਇਜ਼ਰੀ ਨੂੰ ਬਦਲਣ ਲਈ ਦਬਾਅ ਪਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਪਹਿਲ ਦੇ ਆਧਾਰ ‘ਤੇ ਚੁੱਕੇ ਤਾਂ ਕਿ ਦੇਸ਼ ਬਾਰੇ ਬਣ ਰਹੀ ਨਾਕਾਰਾਤਮਕ ਤਸਵੀਰ ਨੂੰ ਰੋਕਿਆ ਜਾ ਸਕੇ।

  • 54
  •  
  •  
  •  
  •