ਪੰਜਾਬ ‘ਚ ਬੀੇਤੇ ਦਿਨ ਕੋਰੋਨਾ ਕਾਰਨ 49 ਲੋਕਾਂ ਦੀ ਮੌਤ, ਜਾਣੋ ਕੀ ਹੈ ਤੁਹਾਡੇ ਜ਼ਿਲ੍ਹੇ ਦਾ ਹਾਲ

ਪੰਜਾਬ ਵਿੱਚ ਬੀਤੇ ਦਿਨ 49 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1178 ਹੋ ਗਈ ਹੈ। ਉਧਰ ਪੰਜਾਬ ‘ਚ 1293 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪੀੜਤ ਪਾਏ ਗਏ ਮਰੀਜਾਂ ਦੀ ਗਿਣਤੀ 44577 ਹੋ ਗਈ ਹੈ। ਲੰਘੇ ਦਿਨ ਕੁੱਲ੍ਹ 788 ਮਰੀਜ਼ ਸਿਹਤਯਾਬ ਵੀ ਹੋਏ ਹਨ।

ਮੰਗਲਵਾਰ ਨੂੰ 1293 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 175 ਮਰੀਜ਼ ਲੁਧਿਆਣਾ ਤੋਂ, 119 ਜਲੰਧਰ ਤੋਂ, 140 ਪਟਿਆਲਾ ਤੋਂ 154 ਮੁਹਾਲੀ ਤੋਂ ਅਤੇ 149 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।
ਬੀਤੇ ਦਿਨ ਅੰਮ੍ਰਿਤਸਰ -5, ਬਠਿੰਡਾ -1, ਫਰੀਦਕੋਟ -4, ਫਤਿਹਗੜ੍ਹ ਸਾਹਿਬ-2, ਗੁਰਦਾਸਪੁਰ -1, ਜਲੰਧਰ -4, ਲੁਧਿਆਣਾ -11, ਮਾਨਸਾ -1, ਮੋਗਾ -2, ਐਸ.ਏ.ਐਸ.ਨਗਰ -9, ਪਠਾਨਕੋਟ -1, ਪਟਿਆਲਾ -5 ਅਤੇ ਸੰਗਰੂਰ 3 ਮਰੀਜ਼ਾਂ ਦੀ ਮੌਤ ਹੋਈ ਹੈ।

ਪੰਜਾਬ ਵਿੱਚ ਹੁਣ ਤੱਕ 941939 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 44577 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 29145 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 14254 ਐਕਟਿਵ ਕੇਸ ਹਨ, ਜਿਹਨਾਂ ‘ਚੋਂ 499 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 55 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1178 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • 92
  •  
  •  
  •  
  •