ਹੁਣ ਗਾਵਾਂ, ਮੱਝਾਂ ਤੇ ਬੱਕਰੀਆਂ ਦਾ ਵੀ ਬਣੇਗਾ ਆਧਾਰ ਕਾਰਡ, ਚੰਡੀਗੜ੍ਹ ਤੋਂ ਹੋਈ ਸ਼ੁਰੂਆਤ

ਭਾਰਤ ‘ਚ ਹਰ ਇਕ ਵਿਅਕਤੀ ਲਈ ਆਧਾਰ ਨੰਬਰ ਜਰੂਰੀ ਹੈ ਭਾਵੇਂ ਕਿਸੇ ਜਾਇਦਾਦ ਦੀ ਵਿਕਰੀ, ਵਾਹਨ ਦੀ ਰਜਿਸਟਰੀਕਰਣ ਜਾਂ ਕਿਰਾਏ ਦਾ ਐਗਰੀਮੈਂਟ ਕਰਵਾਉਣਾ ਹੋਵੇ, ਅਧਾਰ ਕਾਰਡ ਜ਼ਰੂਰ ਲੱਗਦਾ ਹੈ।

ਪਰ ਹੁਣ ਪਸ਼ੂਆਂ ਲਈ ਆਧਾਰ ਨੰਬਰ ਜਾਰੀ ਕੀਤਾ ਜਾਵੇਗਾ। ਚੰਡੀਗੜ੍ਹ ‘ਚ ਨੈਸ਼ਨਲ ਐਨੀਮਲ ਡਿਸੀਜ਼ (National Animal Disease) ਕੰਟਰੋਲ ਪ੍ਰੋਗਰਾਮ ਨੂੰ ਲਾਂਚ ਕਰਦੇ ਸਮੇਂ ਇਸ ਦੀ ਸ਼ੁਰੂਆਤ ਕੀਤੀ ਗਈ। ਹੁਣ ਸ਼ਹਿਰ ਦੇ ਸਾਰੇ ਪਾਲਤੂਆਂ ਦਾ ਅਧਾਰ ਨੰਬਰ ਜਾਰੀ ਕੀਤਾ ਜਾਵੇਗਾ।

ਚੰਡੀਗੜ੍ਹ ਵਿਚ ਤਕਰੀਬਨ 24000 ਵੱਡੇ ਜਾਨਵਰ ਹਨ, ਜਿਵੇਂ ਕਿ ਗਾਂ, ਮੱਝ, ਭੇਡ, ਬੱਕਰੀ ਅਤੇ ਸੂਰ। ਸਾਰੇ ਪਸ਼ੂਆਂ ਨੂੰ ਆਧਾਰ ਨੰਬਰ ਦਿੱਤੇ ਜਾਣਗੇ, ਜੋ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੁਆਰਾ ਕੇਂਦਰ ਤਹਿਤ ਜਾਰੀ ਕੀਤੇ ਜਾਣਗੇ।

ਸੋਮਵਾਰ ਨੂੰ ਕੁਝ ਥਾਵਾਂ ‘ਤੇ ਪਸ਼ੂਆਂ ਨੂੰ ਆਧਾਰ ਨੰਬਰ ਜਾਰੀ ਕੀਤੇ ਗਏ ਹਨ। ਅਧਿਕਾਰੀ ਅਨੁਸਾਰ ਜਾਨਵਰਾਂ ਦਾ ਆਧਾਰ ਨੰਬਰ 12 ਅੰਕ ਦਾ ਹੋਵੇਗਾ। ਜਾਨਵਰਾਂ ਦੀ ਖਰੀਦੋ ਫਰੋਖ਼ਤ ਦੇ ਸਮੇਂ ਇਹ ਜ਼ਰੂਰੀ ਹੋਵੇਗਾ। ਇਸਦੇ ਨਾਲ ਹੀ, ਪਸ਼ੂਆਂ ਲਈ ਕੇਂਦਰੀ ਫੰਡਿੰਗ ਸਕੀਮਾਂ ਇਸ ਆਧਾਰ ਨੰਬਰ ਦੇ ਤਹਿਤ ਜਾਰੀ ਕੀਤੀਆਂ ਜਾਣਗੀਆਂ। ਜਾਨਵਰਾਂ ਦੀ ਪਛਾਣ ਲਈ ਅਧਾਰ ਨੰਬਰ ਦਾ ਟੈਗ ਉਨ੍ਹਾਂ ਦੇ ਕੰਨ ‘ਤੇ ਕੀਤਾ ਜਾਵੇਗਾ।

  • 192
  •  
  •  
  •  
  •