‘ਅਖਿਲ ਭਾਰਤ ਹਿੰਦੂ ਮਹਾਂਸਭਾ’ ਨੇ ਰਾਮ ਰਹੀਮ ਨੂੰ ਰਿਹਾਅ ਕਰਨ ਲਈ ਅਮਿਤ ਸ਼ਾਹ ਨੂੰ ਪੱਤਰ ਲਿਖਿਆ

ਅਖਿਲ ਭਾਰਤ ਹਿੰਦੂ ਮਹਾਂਸਭਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਜੋ ਜਿਨਸੀ ਸ਼ੋਸ਼ਣ ਅਤੇ ਛਤਰਪਤੀ ਕਤਲ ਦੇ ਦੋਸ਼ ਵਿਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ, ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।

‘ਅਖਿਲ ਭਾਰਤ ਹਿੰਦੂ ਮਹਾਸਭਾ’ ਵਲੋਂ ਜਾਰੀ ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ ਹਮੇਸ਼ਾ ਰਿਸ਼ੀ ਅਤੇ ਕ੍ਰਿਸ਼ੀ (ਸਾਧੂ ਅਤੇ ਕਿਸਾਨ) ਪ੍ਰਧਾਨ ਮੁਲਕ ਰਿਹਾ ਹੈ ਪਰ 1947 ਤੋਂ ਬਾਅਦ ਕੁਝ ਅੰਤਰਰਾਸ਼ਟਰੀ ਸਾਜ਼ਿਸ਼ਾਂ ਤਹਿਤ ਹਿੰਦੂ ਸੰਤਾਂ ਨੂੰ ਝੂਠੇ ਦੋਸ਼ਾਂ ‘ਚ ਉਲਝਾ ਕੇ ਤੰਗ ਕੀਤਾ ਜਾ ਰਿਹਾ ਹੈ। ਇਹੀ ਨਹੀਂ ਟੀਵੀ ਅਤੇ ਫਿਲਮਾਂ ਰਾਹੀਂ ਸਾਧੂ-ਸੰਤਾਂ ਖਿਲਾਫ ਕੂੜਪ੍ਰਚਾਰ ਕੀਤਾ ਜਾ ਰਿਹਾ ਹੈ।

ਆਪਣੇ ਪੱਤਰ ‘ਚ ਹਿੰਦੂ ਮਹਾਸਭਾ ਨੇ ਗੁਰਮੀਤ ਰਾਮ ਰਹੀਮ ਨੂੰ ਬਹੁਤ ਚੰਗਾ ਇਨਸਾਨ ਅਤੇ ਲੋਕਾਂ ਦੀ ਭਲਾਈ ਦੇ ਕੰਮ ਕਰਨ ਵਾਲਾ ਦੇਸ਼ ਦਾ ਮਾਣ ਦੱਸਿਆ ਹੈ ਤੇ ਮੰਗ ਕੀਤੀ ਹੈ ਕਿ ਜਿਵੇਂ ਅਮਰੀਕਾ, ਇਰਾਨ ਆਦਿ ‘ਚ ਕਰੋਨਾ ਕਰਕੇ ਬਹੁਤ ਸਾਰੇ ਕੈਦੀ ਰਿਹਾਅ ਕੀਤੇ ਗਏ ਹਨ, ਉਸੇ ਤਰਾਂ ਗੁਰਮੀਤ ਰਾਮ ਰਹੀਮ ਨੂੰ ਵੀ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਦੀ ਰਿਹਾਈ ਦੇਸ਼ ਅਤੇ ਸਮਾਜ ਲਈ ਵਰਦਾਨ ਹੋਵੇਗੀ।

  • 318
  •  
  •  
  •  
  •