ਬਲੂਮਜ਼ਬਰੀ ਨੇ ਦਿੱਲੀ ਹਿੰਸਾ ‘ਤੇ ਲਿਖੀ ਕਿਤਾਬ ਪ੍ਰਕਾਸ਼ਿਤ ਕਰਨ ਤੋਂ ਕੀਤਾ ਇਨਕਾਰ
ਬਲੂਮਜ਼ਬਰੀ ਇੰਡੀਆ ਨੇ ‘ਦਿੱਲੀ ਰਾਈਟਸ 2020 ਦਿ ਅਨਟੋਲਡ ਸਟੋਰੀ’ ਨਾਂਅ ਦੀ ਕਿਤਾਬ ਪ੍ਰਕਾਸ਼ਤ ਕਰਨ ਤੋਂ ਇਨਕਾਰ ਕਰ ਦਿੱਤਾ।

ਰਕਾਸ਼ਨਾ ਘਰ ਦਾ ਕਹਿਣਾ ਹੈ ਕਿ ਵਰਚੁਅਲ ਸਮਾਗਮ ਉਸ ਦੀ ਜਾਣਕਾਰੀ ਤੋਂ ਬਿਨਾਂ ਹੀ ਕੀਤਾ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਪੁਸਤਕ ਦੀ ਲਾਂਚ ਬਾਰੇ ਚੱਲੇ ਇਸ਼ਤਿਹਾਰ, ਜਿਸ ਅਨੁਸਾਰ ਸ਼ਨਿਚਰਵਾਰ ਨੂੰ ਸਮਾਗਮ ਦੌਰਾਨ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ, ਜਾਰੀ ਕੀਤੇ ਜਾਣ ਮਗਰੋਂ ਪ੍ਰਕਾਸ਼ਨਾ ਘਰ ਨੂੰ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।

ਦੱਸਣਯੋਗ ਹੈ ਕਿ ਇਹ ਦੋਸ਼ ਲੱਗੇ ਸਨ ਕਿ ਉੱਤਰ-ਪੂਰਬੀ ਦਿੱਲੀ ਵਿੱਚ 23 ਫਰਵਰੀ ਨੂੰ ਹੋਈ ਹਿੰਸਾ ਤੋਂ ਪਹਿਲਾਂ ਮਿਸ਼ਰਾ ਸਣੇ ਕਈ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭੜਕਾਊ ਬਿਆਨਬਾਜ਼ੀ ਕੀਤੀ ਸੀ।

ਬਲੂਮਸਬਰੀ ਇੰਡੀਆ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਉਹ ਬੋਲਣ ਦੀ ਆਜ਼ਾਦੀ ਦਾ ਪੂਰਾ ਸਮਰਥਨ ਕਰਦੇ ਹਨ ਪ੍ਰੰਤੂ ਊਨ੍ਹਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਵੀ ਡੂੰਘੀ ਸਮਝ ਹੈ। ਪ੍ਰਕਾਸ਼ਨ ਇਸ ਬਾਰੇ ਸੁਚੇਤ ਹੈ। ਦਿੱਲੀ ਦੰਗਿਆ ਦੇ ਬਾਰੇ ‘ਦਿੱਲੀ ਰਾਈਟਸ 2020 ਦਿ ਅਨਟੋਲਡ ਸਟੋਰੀ’ ਪ੍ਰਕਾਸ਼ਤ ਹੋਣ ਵਾਲੀ ਸੀ, ਪਰ ਲੇਖਕਾਂ ਨੇ ਉਨ੍ਹਾਂ ਲੋਕਾਂ ਨੂੰ ਪ੍ਰੀ-ਲਾਂਚ ਈਵੈਂਟ ਵਿੱਚ ਬੁਲਾਇਆ ਜਿਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
116