ਜੱਗੀ ਜੌਹਲ, ਰਮਨਦੀਪ ਬੱਗਾ, ਹਰਦੀਪ ਸ਼ੇਰਾ ਅਤੇ ਹੋਰ ਵੀਡੀਓ ਕਾਨਫ਼ਰੰਸ ਰਾਹੀਂ ਦਿੱਲੀ ਅਦਾਲਤ ਵਿਚ ਪੇਸ਼ ਹੋਏ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਪਟਿਆਲਾ ਹਾਉਸ ਵਿਖੇ ਐਨਆਈਏ ਅਦਾਲਤ ਅੰਦਰ ਬੀਤੀ ਸ਼ਾਮ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਪਹਾੜ ਸਿੰਘ ਸਣੇ ਹੋਰ ਸਾਰੇ ਖਾੜਕੂਆਂ ਨੂੰ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਐਫਆਈਆਰ ਨੰ 18,22,23,25,26,27 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਸਿੰਘਾਂ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਪੇਸ਼ ਕੀਤਾ ਗਿਆ।

ਚੱਲੇ ਮਾਮਲੇ ਅੰਦਰ ਜੱਜ ਨੇ ਮਾਮਲੇ ਨਾਲ ਸੰਬਧਿਤ ਕਾਗਜਾਤ ਘੱਟ ਹੋਣ ਤੇ ਪੁੱਛਣ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੰਗ ਕੀਤੀ ਕਿ ਸਾਡੇ ਕੋਲ ਮਾਮਲੇ ਨਾਲ ਸੰਬੰਧਿਤ ਸਾਰੇ ਕਾਗਜਾਤ ਨਹੀ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਜੱਜ ਸਾਹਿਬ ਨੇ ਇਸ ਬਾਰੇ ਲਿਖਤੀ ਅਪੀਲ ਦੇਣ ਵਾਸਤੇ ਕਿਹਾ ਜਿਸ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਈਮੇਲ ਰਾਹੀ ਅਪੀਲ ਦਰਜ਼ ਕਰਵਾ ਦਿੱਤੀ ਤੇ ਉਮੀਦ ਹੈ ਕਿ ਅਗਲੀ ਤਰੀਕ ਤੇ ਮਾਮਲੇ ਨਾਲ ਸੰਬੰਧਿਤ ਕਾਗਜਾਤ ਐਨਆਈਏ ਵਕੀਲ ਸਾਹਿਬਾਨਾਂ ਨੂੰ ਉਪਲਬਧ ਕਰਵਾ ਦੇਵੇਗੀ।

ਵਕੀਲ ਜਸਪਾਲ ਸਿੰਘ ਮੰਝਪੁਰ

ਜਿਕਰਯੋਗ ਹੈ ਕਿ ਐਨਆਈਏ ਵੱਲੋਂ ਵਕੀਲਾਂ ਨੂੰ ਉਪਲਬਧ ਕਰਵਾਏ ਗਏ ਕਾਗਜਾਤਾਂ ਅੰਦਰ ਨਾਮਜਦ ਸਿੰਘਾਂ ਅਤੇ ਦੋਸ਼ੀਆਂ ਦੇ ਧਾਰਾ 164 ਤੱਕ ਦੇ ਬਿਆਨ ਕਟਵੱਧ ਕਰਕੇ ਦਿਤੇ ਗਏ ਹਨ ਜਿਸਤੇ ਵਕੀਲਾਂ ਵਲੋਂ ਅਦਾਲਤ ਅੰਦਰ ਇਤਰਾਜ ਚੁੱਕਿਆ ਗਿਆ ਸੀ, ਬਾਰੇ ਜੱਜ ਸਾਹਿਬ ਨੇ ਕਿਹਾ ਕਿ ਇਸ ਮਾਮਲੇ ਅੰਦਰ ਬਿਆਨਾਂ ਨਾਲ ਕਿਸੇ ਕਿਸਮ ਦੀ ਕਟਵੱਧ ਨਹੀ ਕੀਤੀ ਜਾ ਸਕਦੀ ਹੈ ਤੇ ਵਕੀਲਾਂ ਨੂੰ ਪੁਰੇ ਬਿਆਨ ਦਿੱਤੇ ਜਾਣਗੇ ਜਿਸ ਬਾਰੇ ਅਦਾਲਤ ਵਲੋਂ ਐਨਆਈਏ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਅਦਾਲਤ ਵਿਚ ਖਾੜਕੂ ਸਿੰਘਾਂ ਵਲੋਂ ਵੀਡਿਓ ਲਿੰਕ ਰਾਹੀ ਵਕੀਲ ਸ. ਪਰਮਜੀਤ ਸਿੰਘ, ਜਸਪਾਲ ਸਿੰਘ ਮੰਝਪੁਰ ਅਤੇ ਕੁਲਸ਼੍ਰੇਸ਼ਥਾ ਬੰਨਕਿਮ ਹਾਜਿਰ ਹੋਏ ਸਨ। ਚੱਲ ਰਹੇ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ ।

  • 180
  •  
  •  
  •  
  •