ਦਿੱਲੀ ਹਾਈ ਕੋਰਟ ਨੇ ‘ਮੇਕ ਇਨ ਇੰਡੀਆ’ ਅਤੇ ‘ਆਤਮ ਨਿਰਭਰ ਭਾਰਤ’ ਨੂੰ ਦੱਸਿਆ ਪਖੰਡ

ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੇ ‘ਮੇਕ ਇਨ ਇੰਡੀਆ’ ਅਤੇ ‘ਸਵੈ-ਨਿਰਭਰ ਭਾਰਤ’ ਦੇ ਨਾਅਰਿਆਂ ਦੀ ਤਿੱਖੀ ਨਿੰਦਾ ਕੀਤੀ। ਹਾਈ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਸਥਾਨਕ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ ‘ਪਾਖੰਡੀ’ ਸਾਬਤ ਹੋਈ ਹੈ। ਹਾਈ ਕੋਰਟ ਨੇ ਵੱਖ-ਵੱਖ ਖੇਤਰੀ ਹਵਾਈ ਅੱਡਿਆਂ ‘ਤੇ ਜ਼ਮੀਨੀ ਸੰਭਾਲ ਸੇਵਾ ਪ੍ਰਦਾਨ ਕਰਨ ਲਈ ਟੈਂਡਰਾਂ ਵਿੱਚ ਕੰਪਨੀਆਂ ਦੀ ਯੋਗਤਾ ਦੇ ਪੈਮਾਨੇ ਵਿੱਚ ਤਬਦੀਲੀ ਬਾਰੇ ਇਹ ਤਿੱਖੀ ਟਿੱਪਣੀ ਕੀਤੀ ਸੀ।

ਹਾਈ ਕੋਰਟ ਦਾ ਬੈਂਚ ਸੈਂਟਰ ਫਾਰ ਐਵੀਏਸ਼ਨ ਪਾਲਿਸੀ, ਸੇਫਟੀ ਐਂਡ ਰਿਸਰਚ ਦੁਆਰਾ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕੇਂਦਰ ਅਤੇ ਏ.ਏ.ਆਈ. ਨੂੰ ਆਪਣਾ ਜਵਾਬ ਮੰਗਦਿਆਂ ਨੋਟਿਸ ਜਾਰੀ ਕੀਤਾ ਅਤੇ ਇਹ ਵੀ ਨਿਰਦੇਸ਼ ਦਿੱਤਾ ਕਿ ਟੈਂਡਰਾਂ ਦੀ ਅਲਾਟਮੈਂਟ ਦੀ ਵੈਧਤਾ ਪਟੀਸ਼ਨ ਦੇ ਨਿਪਟਾਰੇ ਦੇ ਫੈਸਲੇ ‘ਤੇ ਨਿਰਭਰ ਕਰੇਗੀ।
ਦਿੱਲੀ ਹਾਈ ਕੋਰਟ ਨੇ ਇਸ ਮੁੱਦੇ ‘ਤੇ ਰਾਜਨੀਤਿਕ ਲੀਡਰਸ਼ਿਪ’ ਤੇ ਸਖਤ ਰੁਖ ਅਪਣਾਉਂਦੇ ਹੋਏ ਕਿਹਾ, ” ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਸਰਕਾਰ ‘ਮੇਕ ਇਨ ਇੰਡੀਆ’ ਅਤੇ ‘ਸਵੈ-ਨਿਰਭਰ’ ਹੋਣ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਟੈਂਡਰ ਕੱਢਦੀ ਹੈ ਜੋ ਛੋਟੀਆਂ ਕੰਪਨੀਆਂ ਨੂੰ ਭਾਗੀਦਾਰੀ ਕਰਨ ‘ਤੇ ਰੋਕਦਾ ਹੈ।

ਜਸਟਿਸ ਵਿਪਨ ਸੰਘੀ ਅਤੇ ਜਸਟਿਸ ਰਜਨੀਸ਼ ਭਟਨਾਗਰ ਦੇ ਬੈਂਚ ਨੇ ਕਿਹਾ, ਤੁਸੀਂ ਆਪਣੇ ਭਾਸ਼ਣਾਂ ਵਿੱਚ ਵੱਡੀਆਂ ਗੱਲਾਂ ਕਰਦੇ ਹੋ, ਤੁਹਾਡੀ ਰਾਜਨੀਤਿਕ ਲੀਡਰਸ਼ਿਪ ਮੇਕ ਇਨ ਇੰਡੀਆ ਅਤੇ ਆਤਮ ਨਿਰਭਰ ਭਾਰਤ ਦੀ ਗੱਲ ਕਰਦੀ ਹੈ, ਉਹ ਸਥਾਨਕ ਉਦਯੋਗਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਕਰਦੇ ਹਨ, ਪਰ ਤੁਹਾਡੀਆਂ ਕਾਰਵਾਈਆਂ ਤੁਹਾਡੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੀਆਂ, ਤੁਸੀਂ ਪੂਰੀ ਤਰ੍ਹਾਂ ਪਖੰਡੀ ਹੋ।

ਬੈਂਚ ਨੇ ਐਡੀਸ਼ਨ ਸਾਲਿਸਟਰ ਜਨਰਲ ਸੰਜੇ ਜੈਨ ਨੂੰ ਕਿਹਾ ਕਿ ਉਹ ਆਪਣੀ ਰਾਜਨੀਤਿਕ ਲੀਡਰਸ਼ਿਪ ਨੂੰ ਕਹਿਣ ਕਿ ਜੇ ਤੁਸੀਂ ਇਸ ਤਰ੍ਹਾਂ ਚੱਲਣਾ ਚਾਹੁੰਦੇ ਹੋ ਤਾਂ ਤੁਸੀਂ ਮੇਕ ਇਨ ਇੰਡੀਆ ਬਾਰੇ ਭਾਸ਼ਣ ਕਿਉਂ ਦਿੰਦੇ ਹੋ । ਸੰਜੇ ਜੈਨ ਕੇਂਦਰ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੀ ਤਰਫੋਂ ਪੇਸ਼ ਹੋਏ ਸਨ। ਬੈਂਚ ਨੇ ਉਨ੍ਹਾਂ ਨੂੰ ਸਵਾਲ ਕੀਤਾ ਕੀ ਉਨ੍ਹਾਂ ਨੂੰ (ਰਾਜਸੀ ਲੀਡਰਸ਼ਿਪ) ਇਸ ਬਾਰੇ ਪਤਾ ਵੀ ਹੈ। ਬੈਂਚ ਨੇ ਕਿਹਾ, ਅਸੀਂ ਕਹਿੰਦੇ ਹਾਂ ਕਿ ਇਸ ਦੇਸ਼ ਜਾਂ ਉਸ ਦੇਸ਼ ਤੋਂ ਆਯਾਤ ਕਰਨਾ ਬੰਦ ਕਰੋ ਅਤੇ ਦੂਜੇ ਪਾਸੇ ਅਸੀਂ ਆਪਣੇ ਖੁਦ ਦੇ ਉੱਦਮੀਆਂ ਨੂੰ ਹੀ ਅਸਫਲ ਕਰ ਰਹੇ ਹਾਂ।
ਹਾਈ ਕੋਰਟ ਨੇ ਕਿਹਾ, “ਤੁਸੀਂ ਵੱਡੀਆਂ ਜੇਬਾਂ ਵਾਲੀਆਂ ਅਤੇ ਵਿਦੇਸ਼ੀ ਟਾਈਪ ਵੱਡਿਆਂ ਖਿਡਾਰੀਆਂ (ਕੰਪਨੀਆਂ) ਨੂੰ ਹੀ ਅੰਦਰ ਆਉਣ ਦੇਣਾ ਚਾਹੁੰਦੇ ਹੋ।

  • 125
  •  
  •  
  •  
  •