ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾਏ: ਭਾਈ ਤਾਰਾ/ਭਾਈ ਭਿਓਰਾ

31 ਅਗਸਤ ਨੂੰ ਹੈ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਅਪਣੇ ਭਰਾਤਾ ਰਾਹੀ ਭੇਜੇ ਸੁਨੇਹੇ ਵਿਚ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਭਾਈ ਸੁੱਖਾ ਕੌਮ ਦੇ ਮੂਹਰਲੀ ਕਤਾਰਾਂ ਦੇ ਸ਼ਹੀਦਾਂ ਵਿੱਚੋ ਸਨ ਜਿਨ੍ਹਾਂ ਨੇ ਜਾਣ ਬਚਾਉਣ ਦੀ ਅਪੀਲ ਠੁਕਰਾ ਕੇ ਹੱਸਦੇ ਹੋਏ ਕੌਮ ਦੀ ਆਜ਼ਾਦੀ ਖਾਤਰ ਫਾਂਸੀ ਦਾ ਫੰਦਾ ਗਲ ਪਵਾਇਆ ਸੀ, ਦੇ ਮਾਤਾ ਜੀ ਦਾ ਅਕਾਲ ਚਲਾਣਾ ਬਹੁਤ ਦੁਖ ਭਰਿਆ ਹੈ, ਕੌਮ ਲਈ ਜੂਝਣ ਵਾਲੇ ਪੁੱਤ ਜੰਮਣ ਵਾਲੀਆਂ ਮਾਵਾਂ ਦਾ ਹੱਥ ਹਮੇਸ਼ਾ ਕੌਮ ਦੇ ਸਿਰ ਤੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਦੇਖ ਨੌਜੁਵਾਨਾਂ ਨੂੰ ਵੀ ਸੰਘਰਸ਼ ਕਰਨ ਦਾ ਚਾਅ ਚੜ੍ਹਿਆ ਰਹਿੰਦਾ ਹੈ।

ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ

ਉਨ੍ਹਾਂ ਨੇ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ। ਜੇਕਰ ਖਾਲਸਾ ਗੁਲਾਮ ਹੋਵੇ ਤਾਂ ਉਸ ਦੇ ਲਈ ਇਹ ਬੇਸ਼ਰਮੀ ਭਰੀ ਲਾਹਨਤ ਹੈ। ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ ਨੁੰ ਉਸ ਦੀ ਹਲੇਮੀ ਦਾ ਨਜਾਇਜ਼ ਫਾਇਦਾ ਉਠਾਉਦੇਂ ਹੋਏ ਉਸ ਨੂੰ ਆਪਣੀ ਲੱਤ ਹੇਠ ਰਖਦਾ ਹੈ। ਉਨ੍ਹਾਂ ਕਿਹਾ ਕਿ ਜੋ ਸ਼ਹਾਦਤਾਂ ਭੁੱਲ ਜਾਦੇਂ ਹਨ ਉਹ ਆਜਾਦੀ ਨੂੰ ਵੀ ਭੁੱਲ ਜਾਦੇਂ ਹਨ, ਉਹ ਕਦੇ ਵੀ ਲੰਮੀ ਉਮਰ ਜਿੰਦਾ ਨਹੀ ਰਹਿੰਦੇ।

ਭਾਈ ਦਿਲਾਵਰ ਸਿੰਘ

ਬੰਦੀ ਸਿੰਘਾਂ ਨੇ ਭੇਜੇ ਸੁਨੇਹੇ ਵਿਚ ਕਿਹਾ ਕਿ ਸਿੱਖ ਕੌਮ ਦੀ ਆਜਾਦੀ ਲਈ ਚੱਲ ਰਹੇ ਮੌਜ਼ੂਦਾ ਸੰਘਰਸ਼ ਵਿਚ ਅਪਣੀ ਵਿਲੱਖਣ ਸ਼ਹਾਦਤ ਨਾਲ ਕੌਮ ਨੂੰ ਹਲੂਣਾ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਜੋ ਕਿ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਬੰਦੀ ਸਿਘਾਂ ਵਲੋਂ ਅਪੀਲ ਕਰਦੇ ਹਾਂ ਕਿ ਇਸ ਦਿਨ ਸਮੂਹ ਪੰਥਕ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਕੌਮੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆ ਸੰਸਾਰ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਹਾਜ਼ਰੀ ਲਗਾ ਸਕਦੇ ਹਨ, ਜਰੂਰ ਪਹੁੰਚਣ ਅਤੇ ਜੋ ਨਹੀ ਜਾ ਸਕਦੇ ਉਹ ਅਪਣੇ ਅਪਣੇ ਇਲਾਕਿਆਂ ਅੰਦਰ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆ ਆਪੋ ਆਪਣੇ ਵਸੀਲਿਆਂ ਰਾਹੀ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰਨ। ਉਨ੍ਹਾਂ ਨੇ ਸਿੱਖ ਜਥੇਬੰਦੀਆਂ, ਕਮੇਟੀਆਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਨੂੰ ਕਿਹਾ ਕਿ ਇਸ ਸਮੇਂ ਇਨ੍ਹਾਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਸਾਡੀ ਨੌਜਵਾਨ ਪੀੜੀ ਨੂੰ ਦੱਸਿਆ ਜਾਏ ਕਿ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਕਿਉਂ ਬਣਨਾ ਪਿਆ ਸੀ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਅਪਣੀ ਸ਼ਹੀਦੀ ਦੇ ਕੇ ਸਿੱਖੀ ਪੰਰਪਰਾਵਾਂ ਨੂੰ ਚਾਰ ਚੰਨ ਲਾਏ ਸੀ ।

  • 2.5K
  •  
  •  
  •  
  •