ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 11 ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਸੇਵਾ ਦੇ ਵੱਖ-ਵੱਖ ਖ਼ੇਤਰਾਂ ਵਿੱਚ ਪਾਏ ਯੋਗਦਾਨ ਸਦਕਾ ਪੰਥ ਦੀਆਂ 11 ਨਾਮਵਰ ਸ਼ਖਸੀਅਤਾਂ ਨੂੰ ਵੱਖ-ਵੱਖ ਸਨਮਾਨਾਂ ਅਤੇ ਐਵਾਰਡਾਂ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਇਸ ਸੰਬੰਧੀ ਫ਼ੈਸਲਾ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸੰਬੰਧੀ ਛੇਤੀ ਹੀ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਵਿਚ ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ ‘ਚੋਂ ਚਾਰ ਸ਼ਖਸੀਅਤਾਂ ਗੁਰੂ ਚਰਨਾਂ ‘ਚ ਜਾ ਬਿਰਾਜੀਆਂ ਹਨ ਤੇ ਬਾਕੀ 7 ਸ਼ਖਸੀਅਤਾਂ ਇਸ ਵੇਲੇ ਵੱਖ-ਵੱਖ ਖੇਤਰਾਂ ‘ਚ ਵਿਸ਼ੇਸ਼ ਕਾਰਜ ਨਿਭਾ ਰਹੀਆਂ ਹਨ।

ਇਸ ਸੰਬੰਧੀ ਸ਼ਖਸੀਅਤਾਂ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਨਮਾਨਾਂ, ਐਵਾਰਡਾਂ ਦੀ ਪ੍ਰਾਪਤ ਸੂਚੀ ਹੇਠ ਲਿਖ਼ੇ ਅਨੁਸਾਰ ਹੈ:

 • ਗੁਰਪੁਰਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਪੰਥ ਰਤਨ ਸਨਮਾਨ।
 • ਗੁਰਪੁਰਵਾਸੀ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੂੰ ‘ਗੁਰਮਤਿ ਮਾਰਤੰਡ’ ਸਨਮਾਨ।
 • ਗੁਰਪੁਰਵਾਸੀ ਗਿਆਨੀ ਮੇਵਾ ਸਿੰਘ, ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੂੰ ‘ਸ਼੍ਰੋਮਣੀ ਗੁਰਮਤਿ ਪ੍ਰਚਾਰਕ’ ਸਨਮਾਨ।
 • ਗੁਰਪੁਰਵਾਸੀ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਨੂੰ ‘ਕੌਮੀ ਸ਼ਹੀਦ’ ਸਨਮਾਨ।
 • ਡਾ: ਗੁਰਨਾਮ ਸਿੰਘ ਖ਼ਾਲਸਾ, ਮੁਖ਼ੀ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ‘ਭਾਈ ਮਰਦਾਨਾ ਜੀ ਯਾਦਗਾਰੀ ਐਵਾਰਡ’।
 • ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ‘ਕੌਮੀ ਚਿੰਤਕ’ ਸਨਮਾਨ।
 • ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਨੂੰ ‘ਪੰਥ ਸੇਵਕ’ ਐਵਾਰਡ।
 • ਭਾਈ ਹਰਿੰਦਰ ਸਿੰਘ ਖ਼ਾਲਸਾ, ਬਠਿੰਡਾ ਨੂੰ ‘ਪੰਥ ਸੇਵਕ’ ਐਵਾਰਡ।
 • ਡਾ: ਦਰਸ਼ਨ ਸਿੰਘ, ਸਾਬਕਾ ਪ੍ਰੋਫ਼ੈਸਰ ਅਤੇ ਮੁਖ਼ੀ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭਾਈ ਗੁਰਦਾਸ ਜੀ ਯਾਦਗਾਰੀ ਐਵਾਰਡ’।
 • ਗਿਆਨੀ ਗੁਰਚਰਨ ਸਿੰਘ ਮੁਕਤਸਰੀ ਨੂੰ ‘ਸ਼੍ਰੋਮਣੀ ਸੇਵਕ’ ਸਨਮਾਨ।
 • ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ‘ਵਿਦਿਆ ਮਾਰਤੰਡ’ ਸਨਮਾਨ।

ਇਹਨਾਂ ਸ਼ਖਸੀਅਤਾਂ ਵਿੱਚੋਂ ਸ਼ਹੀਦ ਬਾਬਾ ਚਰਨ ਸਿੰਘ ਜੀ ਨੂੰ ਬਿੱਪਰਵਾਦੀ ਦਿੱਲੀ ਸਾਮਰਾਜ ਦੀ ਪੁਲਿਸ ਵੱਲੋਂ ਭਾਰੀ ਤੇ ਅਕਹਿ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ।

ਭਾਈ ਗਜਿੰਦਰ ਸਿੰਘ

ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਪ੍ਰਮੁੱਖ ਹਨ। ਭਾਈ ਗਜਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਮੌਕੇ ਵਿਰੋਧ ਵਿਚ ਜਹਾਜ਼ ਅਗਵਾਹ ਕੀਤਾ ਸੀ, ਜਿਸ ਬਦਲੇ ਪਾਕਿਸਤਾਨ ਵਿੱਚ ਕੈਦ ਕੱਟਣ ਤੋਂ ਬਾਅਦ ਉਹ ਭਾਰਤ ਵਾਪਸ ਨਹੀਂ ਪਰਤੇ ਅਤੇ ਇਸ ਵਕਤ ‘ਜਲਾਵਤਨ’ ਹਨ। ਭਾਈ ਹਰਸਿਮਰਨ ਸਿੰਘ ਵੀ ਦਲ ਖਾਲਸਾ ਦੇ ਮੋਢੀ ਜੀਆਂ ਵਿਚੋਂ ਹਨ।

ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਸਨ ਉਹਨਾ ਦਾ ਸਿੱਖਾਂ ਵਿੱਚ ਪੰਥਕ ਚੇਤਨਾ ਅਤੇ ‘ਸੁਤੰਤਰ ਵਿਚਰਨਾ‘ ਦੀ ਭਾਵਨਾ ਉਭਾਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਬੰਧਤ ਰਹੇ ਹਨ।

 • 336
 •  
 •  
 •  
 •