ਤਿਹਾੜ ਜੇਲ੍ਹ ਅੰਦਰ ਬੰਦ ਹਾਈ ਰਿਸਕ ਕੈਦੀਆਂ ਨੂੰ ਟੀ ਵੀ ਅਤੇ ਹੋਰ ਸਾਧਨਾਂ ਦੀ ਇਜਾਜ਼ਤ ਮਿਲੀ

ਇਹ ਮਾਮਲਾ ਭਾਈ ਦਿਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਚੁੱਕਿਆ ਸੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਤਿਹਾੜ ਜੇਲ੍ਹ ਅੰਦਰ ਬੰਦ ਭਾਈ ਦਿਆ ਸਿੰਘ ਲਹੌਰੀਆ ਅਤੇ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜੇਲ੍ਹ ਅੰਦਰ ਹੁੰਦੇ ਕੈਦੀਆਂ ਨਾਲ ਵਿਤਕਰੇ ਬਾਰੇ ਇਕ ਚਿੱਠੀ ਦਿੱਲੀ ਕਮੇਟੀ ਦੇ ਵਕੀਲ ਹਰਪ੍ਰੀਤ ਸਿੰਘ ਹੋਰਾਂ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਰਾਹੀ ਭੇਜੀ ਸੀ। ਜਿਸ ਤੇ ਕਾਰਵਾਈ ਕਰਦਿਆਂ ਕਮੇਟੀ ਨੇ ਉਸ ਸਮੇਂ ਦੇ ਲੀਗਲ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਰਾਹੀ ਇੱਕ ਅਪੀਲ ਹਾਈ ਕੋਰਟ ਵਿਚ ਦਾਖਿਲ ਕੀਤੀ ਸੀ।

2018 ਵਿੱਚ ਦਾਇਰ ਕੀਤੀ ਗਈ ਇੱਸ ਪਟੀਸ਼ਨ ਦਾ ਮਾਨਯੋਗ ਦਿੱਲੀ ਹਾਈ ਕੋਰਟ ਨੇ ਉੱਚ ਸੁਰੱਖਿਆ ਵਾਰਡ ਦੇ ਕੈਦੀਆਂ ਲਈ ਸਹੂਲਤਾਂ ਦੀ ਮੰਗ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਜੇਲ ਦੇ ਅੰਦਰ ਕੈਦੀਆਂ ਵਿਚਕਾਰ ਹੁੰਦੇ ਵਿਤਕਰੇ ਨਾਲ ਜੁੜੇ ਮੁੱਦੇ ਚੁੱਕੇ ਹਨ।
ਪਿਛਲੀ ਤਾਰੀਖ ਤੇ ਅਦਾਲਤ ਵੱਲੋਂ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਤਿਹਾੜ ਵਿਚ ਉੱਚ ਸੁਰੱਖਿਆ ਵਾਲੇ ਵਾਰਡਾਂ ਦੇ ਕੈਦੀਆਂ ਨੂੰ ਸਹੂਲਤਾਂ ਅਤੇ ਟੀ ਵੀ ਮੁਹੱਈਆ ਕਰਵਾਉਣ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਅਦਾਲਤ ਵਲੋਂ ਨਿਰਦੇਸ਼ ਲਏ ਜਾਣ।

ਇਹ ਪਟੀਸ਼ਨ ਸਾਲ 2018 ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਅਤੇ ਏਕਤਾ ਵੱਤਸ ਰਾਹੀ ਦਾਇਰ ਕੀਤੀ ਗਈ ਸੀ ਅਤੇ ਦੋਸ਼ ਲਾਇਆ ਗਿਆ ਸੀ ਕਿ ਉੱਚ ਸੁਰੱਖਿਆ ਵਾਰਡ ਅਤੇ ਆਮ ਵਾਰਡ ਵਿਚ ਕੈਦੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਐਡਵੋਕੇਟ ਮਨਿੰਦਰ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਪਟੀਸ਼ਨਰ ਡੀਐਸਜੀਐਮਸੀ ਨੇ ਦਲੀਲ ਦਿੱਤੀ ਕਿ ਸਾਲ 2018 ਵਿਚ ਉਨ੍ਹਾਂ ਨੂੰ ਤਿਹਾੜ ਜੇਲ੍ਹ ਦੇ ਕਈ ਕੈਦੀਆਂ ਦਾ ਇੱਕ ਪੱਤਰ ਮਿਲਿਆ ਸੀ ਜਿਸ ਵਿਚ ਕੈਦੀਆਂ ਨੇ ਹਾਈ ਸਿਕਿਓਰਟੀ ਵਾਰਡ ਅਤੇ ਤਿਹਾੜ ਜੇਲ ਦੇ ਜਨਰਲ ਵਾਰਡ ਵਿਚ ਬੰਦ ਕੈਦੀਆਂ ਵਿਚ ਵਿਤਕਰਾ ਹੋਣ ਬਾਰੇ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਸੀ ਜਿਸ ਤੇ ਕਾਰਵਾਈ ਕਰਦੀਆਂ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਸਹੂਲਤਾਂ ਦਿਵਾਉਣ ਲਈ ਅਪੀਲ ਦਰਜ਼ ਕੀਤੀ ਗਈ ਸੀ ।

ਅਦਾਲਤ ਅੰਦਰ ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਕਿ ਇਹ ਵਿਤਕਰਾ ਦਿੱਲੀ ਜੇਲ੍ਹ ਮੈਨੂਅਲ ਵਿੱਚ ਨਿਰਧਾਰਤ ਨਿਯਮਾਂ ਅਤੇ ਸੁਨੀਲ ਬੱਤਰਾ ਕੇਸ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਵਿੱਚ ਕਾਇਮ ਕੀਤੇ ਗਏ ਕਾਨੂੰਨ ਦੇ ਵਿਰੁੱਧ ਹੈ।
ਤਿਹਾੜ ਜੇਲ੍ਹ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੌਤਮ ਨਾਰਾਇਣ ਨੇ ਅਦਾਲਤ ਨੂੰ ਦਸਿਆ ਕਿ ਹਾਈ ਰਿਸਕ ਕੈਦੀਆਂ ਲਈ ਇਕ ਇੱਕ ਸਾਂਝਾ ਕਮਰਾ ਬਣਾਇਆ ਜਾਵੇਗਾ ਜਿਸ ਵਿਚ ਟੀਵੀ ਦੀ ਵਿਵਸਥਾ ਸਤੰਬਰ 2020 ਦੇ ਅੰਤ ਤੱਕ ਕਰ ਦਿਤੀ ਜਾਏਗੀ।

  •  
  •  
  •  
  •  
  •